Guava Health Benefits: Why Guava is More Nutritious Than Apple | PAUਅਮਰੂਦ ਦੇ ਫਾਇਦੇ: ਸੇਬ ਨਾਲੋਂ ਵੱਧ ਪੌਸ਼ਟਿਕ ਕਿਉਂ ਹੈ ਅਮਰੂਦ? | ਪੀਏਯੂ

ਲੁਧਿਆਣਾ: ਪੰਜਾਬ ਦੀ ਖੇਤੀ ਵਿਭਿੰਨਤਾ ਵਿੱਚ ਅਮਰੂਦ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਸ ਦੀ ਰਾਜ ਦੇ ਸਾਰੇ ਖੇਤਰਾਂ – ਮੈਦਾਨੀ, ਨੀਮ-ਪਹਾੜੀ, ਖੁਸ਼ਕ ਅਤੇ ਬਰਾਨੀ ਜਿਵੇਂ ਕਿ ਕੰਢੀ ਵਿੱਚ ਵੀ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ। ਬਹੁਤ ਜ਼ਿਆਦਾ ਪੌਸ਼ਟਿਕ ਹੋਣ ਕਰਕੇ ਅਤੇ ਫ਼ਲ ਦੀ ਕੀਮਤ ਹਰ ਖਪਤਕਾਰ ਦੀ ਪਹੁੰਚ ਵਿੱਚ ਰਹਿਣ ਕਰਕੇ ਇਸਨੂੰ “ਗਰੀਬ ਆਦਮੀ ਦਾ ਸੇਬ” ਵੀ ਕਿਹਾ ਜਾਂਦਾ ਹੈ। ਅਮਰੂਦ ਵਿਟਾਮਿਨ ਸੀ, ਨਿਆਸੀਨ, ਰਿਬੋਫਲੇਵਿਨ, ਆਇਰਨ, ਫਾਸਫੋਰਸ, ਕੈਲਸ਼ੀਅਮ ਅਤੇ ਖਣਿਜਾਂ ਦੇ ਸ਼ਾਨਦਾਰ ਸਰੋਤ ਦੇ ਕਾਰਨ ਇਹ ਸਿਹਤ ਪੱਖੋਂ ਗੁਣਕਾਰੀ ਫ਼ਲ ਹੈ। ਇਸਦੇ ਪੌਸ਼ਟਿਕ ਗੁਣਾਂ ਦੇ ਕਾਰਨ ਇਹ ਪੋਸ਼ਣ ਸੁਰੱਖਿਆ ਲਈ ਇੱਕ ਆਦਰਸ਼ ਫ਼ਲ ਮੰਨਿਆ ਗਿਆ ਹੈ।

ਸੇਬ ਨਾਲੋਂ ਵੀ ਜ਼ਿਆਦਾ ਪੌਸ਼ਟਿਕ ਤੱਤ

ਵਿਗਿਆਨੀਆਂ ਅਨੁਸਾਰ ਅਮਰੂਦ ਦਾ ਫ਼ਲ ਸੇਬ ਤੋਂ ਵੱਧ ਗੁਣਕਾਰੀ ਪਾਇਆ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਯੂਨਾਈਟਿਡ ਸਟੇਟਸ ਦੇ ਖੇਤੀਬਾੜੀ ਵਿਭਾਗ ਦੇ ਡਾਟੇ ਇਕੱਠੇ ਕੀਤੇ ਅਤੇ ਦੇਖਿਆ ਗਿਆ ਕਿ ਹੇਠ ਲਿਖੇ ਅਨੁਸਾਰ ਅਮਰੂਦ ਫ਼ਲ ਦੇ ਤੱਤ ਸੇਬ ਦੇ ਫ਼ਲ ਤੋਂ ਵੀ ਜ਼ਿਆਦਾ ਹਨ:

ਤੱਤਾਂ ਦੀ ਤੁਲਨਾਤਮਕ ਸੂਚੀ (ਮਾਤਰਾ ਪ੍ਰਤੀ 100 ਗ੍ਰਾਮ):

ਤੱਤ (ਮਾਤਰਾ ਪ੍ਰਤੀ 100 ਗ੍ਰਾਮ)ਅਮਰੂਦਸੇਬ
ਫਾਈਬਰ (ਗ੍ਰਾਮ)5.402.40
ਪ੍ਰੋਟੀਨ (ਗ੍ਰਾਮ)2.600.30
ਵਿਟਾਮਿਨ ਏ (ਆਈ ਯੂ)624.0054.00
ਵਿਟਾਮਿਨ ਸੀ (ਮਿਲੀਗ੍ਰਾਮ)228.004.60
ਵਿਟਾਮਿਨ ਈ (ਮਿਲੀਗ੍ਰਾਮ)0.730.18
ਮਿਠਾਸ (ਗ੍ਰਾਮ)8.9010.00
ਕੈਲਸ਼ੀਅਮ (ਮਿਲੀਗ੍ਰਾਮ)18.006.00
ਫਾਸਫੋਰਸ (ਮਿਲੀਗ੍ਰਾਮ)40.0011.00
ਆਇਰਨ (ਮਿਲੀਗ੍ਰਾਮ)0.260.12
ਪੋਟਾਸ਼ੀਅਮ (ਮਿਲੀਗ੍ਰਾਮ)417.00107.00

ਪ੍ਰਮੁੱਖ ਕਿਸਮਾਂ ਅਤੇ ਲਗਾਉਣ ਦਾ ਸਮਾਂ

ਅਮਰੂਦ ਦਾ ਫ਼ਲ ਗੁਣਾਂ ਦੀ ਗੁਥਲੀ ਹੈ ਅਤੇ ਲਗਭਗ ਸਾਰਾ ਸਾਲ ਹੀ ਉਪਲਬਧ ਰਹਿੰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਵਿੱਚ ਇਲਾਹਾਬਾਦੀ ਸਫ਼ੈਦਾ, ਲਖਨਊ-49 (ਐਲ-49), ਪੰਜਾਬ ਸਫ਼ੈਦਾ, ਪੰਜਾਬ ਕਿਰਨ, ਸ਼ਵੇਤਾ, ਪੰਜਾਬ ਪਿੰਕ ਅਤੇ ਐਪਲ ਗੁਆਵਾ ਕਿਸਮਾਂ ਲਗਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਬੂਟੇ ਅਗਸਤ ਤੋਂ ਅਕਤੂਬਰ ਅਤੇ ਫ਼ਰਵਰੀ ਤੋਂ ਮਾਰਚ ਮਹੀਨੇ ਤੱਕ ਲਗਾਏ ਜਾ ਸਕਦੇ ਹਨ। ਵਧੀਆ ਅਤੇ ਨਰੋਏ ਬੂਟੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ ਬਾਗਬਾਨੀ ਵਿਭਾਗ ਜਾਂ ਨੈਸ਼ਨਲ ਬਾਗਬਾਨੀ ਬੋਰਡ ਦੀਆਂ ਪ੍ਰਵਾਨਿਤ ਨਰਸਰੀਆਂ ਤੋਂ ਹੀ ਖਰੀਦਣੇ ਚਾਹੀਦੇ ਹਨ।

ਫ਼ਸਲ ਅਤੇ ਸਾਂਭ-ਸੰਭਾਲ

ਅਮਰੂਦ ਸਾਲ ਵਿੱਚ ਦੋ ਫ਼ਸਲਾਂ ਦਿੰਦਾ ਹੈ। ਸਰਦੀ ਰੁੱਤ ਦਾ ਫ਼ਲ ਗਰਮੀ ਰੁੱਤ ਦੇ ਫ਼ਲ ਨਾਲੋਂ ਗੁਣਾਂ ‘ਚ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਫ਼ਲਾਂ ਉੱਤੇ ਫ਼ਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ। ਅਮਰੂਦ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਤਿ ਜ਼ਰੂਰੀ ਹੈ ਕਿ ਬਰਸਾਤ ਰੁੱਤ ਵਿੱਚ ਅਮਰੂਦ ਦੇ ਫ਼ਲ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *