ਕੁਦਰਤੀ ਖੇਤੀ ਲਈ ਵਿਸ਼ੇਸ਼ ਯੋਗਦਾਨ ਲਈ ਤਰਸੇਮ ਸਿੰਘ ਨੂੰ ਪੰਜਾਬ ਵਿਧ3ਾਨ ਸਭਾ ਸਪੀਕਰ ਤੋਂ ਮਿਲਿਆ ਸਨਮਾਨ।ਕੁਦਰਤੀ ਖੇਤੀ ਲਈ ਵਿਸ਼ੇਸ਼ ਯੋਗਦਾਨ ਲਈ ਤਰਸੇਮ ਸਿੰਘ ਨੂੰ ਪੰਜਾਬ ਵਿਧ3ਾਨ ਸਭਾ ਸਪੀਕਰ ਤੋਂ ਮਿਲਿਆ ਸਨਮਾਨ।

ਹੁਸ਼ਿਆਰਪੁਰ, ਪੰਜਾਬ – ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ ਰਹਿਣ ਵਾਲੇ ਰਿਟਾਇਰ ਪ੍ਰਿੰਸੀਪਲ ਤਰਸੇਮ ਸਿੰਘ ਨੇ ਆਪਣੀ ਮਿਹਨਤ, ਸਬਰ ਅਤੇ ਜਜ਼ਬੇ ਨਾਲ ਜੈਵਿਕ ਖੇਤੀ ਦੇ ਖੇਤਰ ਵਿੱਚ ਉਹ ਮਕਾਮ ਹਾਸਲ ਕੀਤਾ ਹੈ ਜੋ ਅੱਜ ਦੇ ਨੌਜਵਾਨਾਂ ਲਈ ਇਕ ਪ੍ਰੇਰਣਾ ਦਾ ਸਰੋਤ ਬਣ ਚੁੱਕਾ ਹੈ। ਜਿਨ੍ਹਾਂ ਦੀ ਗੁੜ, ਸ਼ੱਕਰ, ਸਬਜ਼ੀਆਂ ਅਤੇ ਫਲਾਂ ਦੀ ਮੰਗ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਦੇ ਉਤਪਾਦ ਸਿਰਫ਼ ਬੁਕਿੰਗ ਰਾਹੀਂ ਹੀ ਉਪਲਬਧ ਹੋ ਪਾਂਦੇ ਹਨ।

ਕਦੇ ਸਮੇਂ ਉਹ 8×9 ਫੁੱਟ ਦੇ ਇੱਕ ਛੋਟੇ ਕਮਰੇ ਵਿੱਚ ਪਰਿਵਾਰ ਨਾਲ ਰਹਿੰਦੇ ਸਨ ਅਤੇ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਦੇ ਸਨ। ਪਰ ਅੱਜ ਉਹ 17 ਏਕੜ ਜ਼ਮੀਨ ਦੇ ਮਾਲਕ ਹਨ ਅਤੇ ਜੈਵਿਕ ਖੇਤੀ ਰਾਹੀਂ ਪੰਜਾਬ ਦੇ ਮਸ਼ਹੂਰ ਕਿਸਾਨਾਂ ‘ਚ ਗਿਣੇ ਜਾਂਦੇ ਹਨ।

ਖੇਤੀ ਅਤੇ ਅਧਿਆਪਕਤਾ ਦੋਵਾਂ ਵਿੱਚ ਬੁਲੰਦੀਆਂ

ਤਰਸੇਮ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਧਿਆਪਕ ਵਜੋਂ ਕੀਤੀ ਸੀ ਅਤੇ ਰਿਟਾਇਰਮੈਂਟ ਤੋਂ ਬਾਅਦ ਖੇਤੀ ਵੱਲ ਰੁਖ ਕੀਤਾ। ਖੇਤੀ ਵੀ ਆਮ ਤਰੀਕੇ ਨਾਲ ਨਹੀਂ, ਸਗੋਂ ਕੁਦਰਤੀ ਤਰੀਕਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੈਵਿਕ ਢੰਗ ਨਾਲ ਕਰਨੀ ਸ਼ੁਰੂ ਕੀਤੀ। ਇਸ ਯਤਨ ਲਈ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਰਉੱਚ ਐਵਾਰਡ ਨਾਲ ਵੀ ਨਵਾਜਿਆ ਗਿਆ।s

ਉਹ ਖੇਤਾਂ ਵਿੱਚ ਗੰਨੇ, ਸਬਜ਼ੀਆਂ ਅਤੇ ਫਲਾਂ ਦੀ ਪੈਦਾਵਾਰ ਕਰਦੇ ਹਨ ਅਤੇ ਫਾਰਮ ‘ਤੇ ਹੀ ਗੁੜ ਤੇ ਸ਼ੱਕਰ ਤਿਆਰ ਕਰਦੇ ਹਨ। ਉਨ੍ਹਾਂ ਦੇ ਉਤਪਾਦਾਂ ਦੀ ਮੰਗ ਇੰਨੀ ਹੈ ਕਿ ਲੋਕ ਪਹਿਲਾਂ ਹੀ ਬੁਕ ਕਰਦੇ ਹਨ।

ਸੇਫ ਮੰਡੀ ‘ਚ ਵਧ ਰਹੀ ਮੰਗ

ਤਰਸੇਮ ਸਿੰਘ ਹਰ ਹਫ਼ਤੇ ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਵਿਖੇ ਲੱਗਣ ਵਾਲੀ ਸੇਫ ਮੰਡੀ ਵਿੱਚ ਆਪਣੇ ਆਰਗੈਨਿਕ ਉਤਪਾਦ ਲੈ ਕੇ ਜਾਂਦੇ ਹਨ। ਉਨ੍ਹਾਂ ਦੀ ਸਟਾਲ ‘ਤੇ ਲੋਕ ਇੰਨੇ ਖਿੱਚੇ ਚਲੇ ਆਉਂਦੇ ਹਨ ਕਿ ਥੋੜ੍ਹੀ ਹੀ ਦੇਰ ‘ਚ ਸਾਰਾ ਸਮਾਨ ਵਿਕ ਜਾਂਦਾ ਹੈ।

ਪਰਿਵਾਰਕ ਸਾਥ ਨਾਲ ਤਰੱਕੀ

ਤਰਸੇਮ ਸਿੰਘ ਦੀ ਪਤਨੀ, ਮਨਜੀਤ ਕੌਰ, ਵੀ ਖੇਤੀ ਵਿੱਚ ਉਨ੍ਹਾਂ ਦੇ ਬਰਾਬਰ ਦੀ ਭਾਗੀਦਾਰ ਹਨ। ਮਨਜੀਤ ਕੌਰ ਨੂੰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀ ਦੇ ਖੇਤਰ ਵਿੱਚ ਵਿਸ਼ੇਸ਼ ਸਨਮਾਨ ਮਿਲ ਚੁੱਕਾ ਹੈ।

ਉਨ੍ਹਾਂ ਦਾ ਬੇਟਾ ਵੀ ਪੰਜਾਬ ਵਿੱਚ ਹੀ ਰਹਿ ਕੇ ਖੇਤੀ ਨੂੰ ਆਪਣਾ ਕਰੀਅਰ ਬਣਾਉਣ ਦੇ ਨਾਲ-ਨਾਲ ਉਤਪਾਦਾਂ ਦੀ ਮਾਰਕੀਟਿੰਗ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ।

ਆਪਸੀ ਏਕਤਾ ਦੀ ਮਿਸਾਲ

ਜਿੱਥੇ ਆਮ ਤੌਰ ‘ਤੇ ਭਰਾ ਆਪਸੀ ਝਗੜਿਆਂ ਕਰਕੇ ਵੱਖ-ਵੱਖ ਖੇਤੀ ਕਰਦੇ ਹਨ, ਉਥੇ ਤਰਸੇਮ ਸਿੰਘ ਦਾ ਪਰਿਵਾਰ ਮਿਲਜੁਲ ਕੇ ਖੇਤੀ ਕਰਦਾ ਹੈ। ਇਹ ਗੱਲ ਉਨ੍ਹਾਂ ਦੇ ਪਰਿਵਾਰਕ ਸਾਂਝ ਅਤੇ ਏਕਤਾ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *