ਮੋਹਾਲੀ: ਜੈਵਿਕ ਖੇਤੀ ਵਿੱਚ ਸਰੋਂ ਦੀ ਫਸਲ ਤੋਂ 22 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਹਾਸਲ ਕਰਨ ਦਾ ਦਾਅਵਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਇਹ ਝਾੜ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਬਿਨਾਂ ਜੈਵਿਕ ਖੇਤੀ ਤਕਨੀਕਾਂ ਰਾਹੀਂ ਹਾਸਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਕੁਝ ਕਿਸਾਨ Natural Farming ਰਾਹੀਂ ਸਰੋਂ ਦਾ 17 ਤੋਂ 18 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲੈਣ ਦਾ ਆਪਣਾ ਤਜਰਬਾ ਸਾਂਝਾ ਕਰ ਰਹੇ ਹਨ। ਪੰਜਾਬ ਵਿੱਚ PAU Organic Farmers Club ਦੇ ਪ੍ਰਧਾਨ ਅੰਮ੍ਰਿਤ ਸਿੰਘ ਚਹਿਲ ਦੇ ਮੁਤਾਬਕ, ਦੇਸੀ ਬੀਜ ਅਤੇ ਜੈਵਿਕ ਤਕਨੀਕਾਂ ਦੀ ਵਰਤੋਂ ਨਾਲ 12 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਹਾਸਲ ਕੀਤਾ ਜਾ ਰਿਹਾ ਹੈ।
ਸਵਾਲ ਇਹ ਹੈ ਕਿ DAP ਅਤੇ Urea ਵਰਗੀਆਂ ਰਸਾਇਣਕ ਖਾਦਾਂ ਤੋਂ ਬਿਨਾਂ ਸਰੋਂ ਦੀ ਫਸਲ ਵਿੱਚ ਇੰਨਾ ਝਾੜ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? ਜੈਵਿਕ ਖੇਤੀ ਵਿੱਚ ਜ਼ਮੀਨ ਦੀ ਤਿਆਰੀ, ਬੀਜ ਦੀ ਚੋਣ, ਬਿਜਾਈ ਦਾ ਢੰਗ ਅਤੇ ਫਸਲ ਦੀ ਦੇਖਭਾਲ ਲਈ ਕਿਹੜੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ?
ਇਨ੍ਹਾਂ ਹੀ ਸਵਾਲਾਂ ਦੇ ਜਵਾਬ ਜਾਣਨ ਲਈ ਮੋਹਾਲੀ ਦੇ ਪਿੰਡ ਪੋਪਣਾ ਵਿਖੇ Punjab Agro ਵੱਲੋਂ ਲਗਾਏ ਗਏ Organic Farming Awareness Camp ਵਿੱਚ ਕਿਸਾਨਾਂ ਅਤੇ ਖੇਤੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ।
ਕੈਂਪ ਦੌਰਾਨ ਅੰਮ੍ਰਿਤ ਸਿੰਘ ਚਹਿਲ ਨੇ ਸਰੋਂ ਦੀ ਕਾਸ਼ਤ ਵਿੱਚ ਦੇਸੀ ਬੀਜਾਂ ਦੀ ਮਹੱਤਤਾ, ਜ਼ਮੀਨ ਦੀ ਤਿਆਰੀ, ਸਹੀ ਸਮੇਂ ’ਤੇ ਬਿਜਾਈ ਅਤੇ ਜੈਵਿਕ ਤਰੀਕਿਆਂ ਰਾਹੀਂ ਫਸਲ ਦੀ ਪੈਦਾਵਾਰ ਵਧਾਉਣ ਸਬੰਧੀ ਕਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।
ਇਸ ਰਿਪੋਰਟ ਵਿੱਚ ਜਾਣਾਂਗੇ ਕਿ ਜੈਵਿਕ ਸਰੋਂ ਦੀ ਕਾਸ਼ਤ ਵਿੱਚ 12 ਤੋਂ 22 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਾਅਵਿਆਂ ਦੇ ਪਿੱਛੇ ਕਿਹੜੀਆਂ ਤਕਨੀਕਾਂ ਹਨ, ਦੇਸੀ ਬੀਜ ਇਸ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ ਅਤੇ ਬਿਨਾਂ DAP ਅਤੇ Urea ਦੇ ਫਸਲ ਦੀ ਪੋਸ਼ਣ ਲੋੜ ਕਿਵੇਂ ਪੂਰੀ ਕੀਤੀ ਜਾਂਦੀ ਹੈ।
ਦੇਖੋ Green Mic Official ਦੀ ਇਹ ਵਿਸ਼ੇਸ਼ ਰਿਪੋਰਟ।
