Nihang Singh, Organic Farming, Punjab Agriculture, Pure Langar, Pesticide Free, Sustainable Farming, Sikh Heritage, Eco-friendly Farming. ਨਿਹੰਗ ਸਿੰਘ, ਕੁਦਰਤੀ ਖੇਤੀ, ਪੰਜਾਬ ਖੇਤੀਬਾੜੀ, ਪਵਿੱਤਰ ਲੰਗਰ, ਆਰਗੈਨਿਕ ਖੇਤੀ, ਸਿੱਖ ਵਿਰਾਸਤ, ਬਿਨਾਂ ਕੀਟਨਾਸ਼ਕ ਖੇਤੀ, ਅੰਮ੍ਰਿਤਸਰ।ਨਿਹੰਗ ਸਿੰਘਾਂ ਦੀ ਵੱਡੀ ਪਹਿਲ: ਲੰਗਰ ਦੀ ਪਵਿੱਤਰਤਾ ਲਈ 3000 ਏਕੜ 'ਚ ਕੁਦਰਤੀ ਖੇਤੀ( green mic official: image)

ਅੰਮ੍ਰਿਤਸਰ: ਜਿੱਥੇ ਅੱਜ ਦੇ ਦੌਰ ਵਿੱਚ ਵੱਧ ਮੁਨਾਫ਼ੇ ਲਈ ਫ਼ਸਲਾਂ ‘ਤੇ ਅੰਨ੍ਹੇਵਾਹ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਹੀ ਯੁੱਧ ਕਲਾ ਵਿੱਚ ਮਾਹਿਰ ਨਿਹੰਗ ਸਿੰਘਾਂ ਨੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਪੰਜਾਬ ਵਿੱਚ ਕਰੀਬ 3000 ਏਕੜ ਰਕਬੇ ਵਿੱਚ ਨਿਹੰਗ ਸਿੰਘਾਂ ਵੱਲੋਂ ਜੈਵਿਕ ਖੇਤੀ (Organic Farming) ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਗੁਰੂ ਘਰ ਦੇ ਲੰਗਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਅਤੇ ਸੰਗਤ ਨੂੰ ਜ਼ਹਿਰ ਮੁਕਤ ਭੋਜਨ ਛਕਾਉਣਾ ਹੈ।

ਖੇਤੀ ਦੇ ਕੁਦਰਤੀ ਤਰੀਕੇ

ਨਿਹੰਗ ਸਿੰਘਾਂ ਅਨੁਸਾਰ, ਖੇਤੀ ਵਿੱਚ ਰਸਾਇਣਾਂ ਦੀ ਥਾਂ ਪੁਰਾਤਨ ਅਤੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ ਜਾ ਰਿਹਾ ਹੈ। ਨਾਈਟ੍ਰੋਜਨ ਦੀ ਪੂਰਤੀ ਕੁਦਰਤੀ ਤੌਰ ਤੇ ਪੂਰਤੀ ਲਈ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤਾਂ ਵਿੱਚ ਢੈਂਚਾ ਵਰਗੀਆਂ ਫ਼ਸਲਾਂ ਬੀਜ ਕੇ ਉਨ੍ਹਾਂ ਨੂੰ ਵਿੱਚੇ ਹੀ ਵਾਹ ਦਿੱਤਾ ਜਾਂਦਾ ਹੈ, ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਧ ਸਕੇ। ਕੁਦਰਤੀ ਖਾਦ ਲਈ ਯੂਰੀਆ ਜਾਂ ਡੀ.ਏ.ਪੀ ਦੀ ਥਾਂ ‘ਤੇ ਰੂੜੀ ਦੀ ਖਾਦ (ਗੋਬਰ) ਦੀ ਵਰਤੋਂ ਕੀਤੀ ਜਾਂਦੀ ਹੈ। ਕੀਟਨਾਸ਼ਕਾਂ ਦੇ ਬਦਲ ਵਜੋਂ ਕੀੜਿਆਂ ਤੋਂ ਫ਼ਸਲ ਨੂੰ ਬਚਾਉਣ ਲਈ ਸੁਆਹ ਜਾਂ ਨਿੰਮ ਦੇ ਘੋਲ ਦਾ ਛਿੜਕਾਅ ਕੀਤਾ ਜਾਂਦਾ ਹੈ। ਜੇਕਰ ਲੋੜ ਪਵੇ ਤਾਂ 10 ਤਰ੍ਹਾਂ ਦੀਆਂ ਕੌੜੀਆਂ ਪੱਤੀਆਂ ਦਾ ਅਰਕ ਵੀ ਵਰਤਿਆ ਜਾਂਦਾ ਹੈ।

ਸਾਰੀ ਉਪਜ ਲੰਗਰ ਲਈ ਰਾਖਵੀਂ

ਜਥੇਦਾਰ ਬਾਬਾ ਜੋਗਾ ਸਿੰਘ ਅਤੇ ਬਾਬਾ ਪਰਮਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਖੇਤੀ ਦਾ ਮਕਸਦ ਵਪਾਰ ਕਰਨਾ ਨਹੀਂ ਹੈ। ਇੱਥੇ ਉਗਾਈ ਜਾਣ ਵਾਲੀ ਕਣਕ, ਗੰਨਾ, ਮੁੰਗੀ, ਗੋਭੀ, ਆਲੂ, ਪਿਆਜ਼, ਸਰ੍ਹੋਂ ਅਤੇ ਮੱਕੀ ਵਰਗੀਆਂ ਸਾਰੀਆਂ ਵਸਤੂਆਂ ਸਿਰਫ਼ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਹੀ ਵਰਤੀਆਂ ਜਾਂਦੀਆਂ ਹਨ। ਇਸ ਨੂੰ ਬਾਹਰ ਵੇਚਿਆ ਨਹੀਂ ਜਾਂਦਾ।

ਚੁਣੌਤੀਆਂ ਅਤੇ ਜਜ਼ਬਾ

ਬਿਨਾਂ ਪੈਸਟੀਸਾਈਡ ਦੇ ਖੇਤੀ ਕਰਨਾ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਇਸ ਨਾਲ ਝਾੜ ਘੱਟ ਨਿਕਲਦਾ ਹੈ ਅਤੇ ਮਿਹਨਤ ਜ਼ਿਆਦਾ ਲੱਗਦੀ ਹੈ। ਪਰ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਚੁਣੌਤੀਆਂ ਤੋਂ ਨਹੀਂ ਡਰਦੇ। ਰਸੋਈ ਵਿੱਚੋਂ ਨਿਕਲਣ ਵਾਲੀ ਸੁਆਹ ਨੂੰ ਵੀ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਜੋ ਉਸ ਨੂੰ ਖੇਤਾਂ ਵਿੱਚ ਵਰਤਿਆ ਜਾ ਸਕੇ। ਇਹ ਪਹਿਲ ਨਾ ਸਿਰਫ਼ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇ ਰਹੀ ਹੈ, ਸਗੋਂ ਸਾਨੂੰ ਸਾਡੀਆਂ ਜੜ੍ਹਾਂ ਅਤੇ ਸ਼ੁੱਧ ਖਾਣ-ਪੀਣ ਦੀ ਪਰੰਪਰਾ ਨਾਲ ਵੀ ਜੋੜ ਰਹੀ ਹੈ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *