Onion seed farming, Bikram Singh Randhawa, Banur farmer, Dr. Chris Kick, PUM Netherlands, OP onion varieties, Punjab agriculture, onion export, ਪਿਆਜ਼ ਦੇ ਬੀਜ ਦੀ ਖੇਤੀ, ਬਿਕਰਮ ਸਿੰਘ ਰੰਧਾਵਾ, ਬਨੂੜ ਦਾ ਕਿਸਾਨ, ਡਾ. ਕ੍ਰਿਸ ਕਿੱਕ, ਪੰਜਾਬ ਖੇਤੀਬਾੜੀ, ਪਿਆਜ਼ ਦੀਆਂ ਕਿਸਮਾਂ, ਖੇਤੀਬਾੜੀ ਨਿਰਯਾਤਨੀਦਰਲੈਂਡ ਤੋਂ ਪਿਆਜ਼ ਅਤੇ ਲਸਣ ਦੀ ਖੇਤੀ ਦੇ ਵਿਸ਼ਵ ਪ੍ਰਸਿੱਧ ਮਾਹਰ ਕ੍ਰਿਸ ਕਿੱਕ Chris Kik ਵਿਸ਼ੇਸ਼ ਤੌਰ 'ਤੇ ਬਿਕਰਮ ਸਿੰਘ ਦੀ ਖੇਤੀ ਦੇਖਣ ਬਨੂੜ ਪਹੁੰਚੇ। ਫੋਟੋ: ਰਿਪੋਰਟ: ਸੁਖਵਿੰਦਰ ਸਿੰਘ (Green Mic Official)

ਮੋਹਾਲੀ (ਬਨੂੜ): ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਆਪਣੀ ਮਿਹਨਤ ਸਦਕਾ ਦੁਨੀਆ ਭਰ ਵਿੱਚ ਲੋਹਾ ਮਨਵਾਇਆ ਹੈ। ਅਜਿਹੀ ਹੀ ਇੱਕ ਮਿਸਾਲ ਮੋਹਾਲੀ ਦੇ ਕਸਬਾ ਬਨੂੜ ਦੇ ਅਗਾਂਹਵਧੂ ਕਿਸਾਨ ਬਿਕਰਮ ਸਿੰਘ ਰੰਧਾਵਾ ਨੇ ਪੇਸ਼ ਕੀਤੀ ਹੈ। ਪਿਆਜ਼ ਦੇ ਬੀਜ ਦੀ ਉੱਤਮ ਕਾਸ਼ਤ ਸਦਕਾ ਬਿਕਰਮ ਦਾ ਨਾਮ ਹੁਣ ਸਿਰਫ਼ ਦੇਸ਼ ਵਿੱਚ ਹੀ ਨਹੀਂ, ਸਗੋਂ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿੱਚ ਵੀ ਗੂੰਜਣ ਲੱਗਾ ਹੈ।

ਨੀਦਰਲੈਂਡ ਤੋਂ ਪੰਜਾਬ ਤੱਕ ਦਾ ਸਫ਼ਰ

ਪਿਛਲੇ ਦਿਨੀਂ ਨੀਦਰਲੈਂਡ ਤੋਂ ਪਿਆਜ਼ ਅਤੇ ਲਸਣ ਦੀ ਖੇਤੀ ਦੇ ਵਿਸ਼ਵ ਪ੍ਰਸਿੱਧ ਮਾਹਰ ਡਾ. ਕ੍ਰਿਸ ਕਿੱਕ (Chris Kik) ਵਿਸ਼ੇਸ਼ ਤੌਰ ‘ਤੇ ਬਿਕਰਮ ਸਿੰਘ ਦੀ ਖੇਤੀ ਦੇਖਣ ਬਨੂੜ ਪਹੁੰਚੇ। Chris Kik ਇੱਕ plant geneticist and and breeder ਹਨ। ਉਨ੍ਹਾਂ ਨੂੰ ਪਿਆਜ਼ ਤੇ ਲਸਣ ਦੀਆਂ ਨਵੀਆਂ ਕਿਸਮਾਂ ਤਿਆਰ ਕਰਨ ਦਾ ਬਹੁਤ ਸ਼ੌਕ ਹੈ। ਉਹ  Netherlands ਵਿਖੇ Ministry of Developmental Affairs. ਵੱਲੋਂ ਵਿੱਤੀ ਸਹਾਇਤਾ ਨਾਲ Dutch organization PUM ਲਈ ਕੰਮ ਕਰਦੇ ਹਨ, ਜੋ ਦੁਨੀਆ ਪੱਧਰ ਤੇ ਖੇਤੀ ਵਿੱਚ ਵਡਮੁੱਲਾ ਕੰਮ ਕਰਨ ਵਾਲੇ ਕਿਸਾਨਾਂ ਦੀ ਤਰੱਕੀ ਲਈ ਯਤਨਸ਼ੀਲ ਹੈ। ਇਹ organization ਦੁਨੀਆ ਭਰ ਤੋਂ ਮਿਲਣ ਵਾਲੀਆਂ ਬੇਨਤੀਆਂ ਦੇ ਅਧਾਰ ‘ਤੇ ਖੇਤੀਬਾੜੀ, ਸੈਰ-ਸਪਾਟਾ ਅਤੇ ਆਰਥਿਕਤਾ ਵਰਗੇ ਖੇਤਰਾਂ ਵਿੱਚ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

ਆਪਣੇ ਉਤਪਾਦਨ ਦੀ ਗੁਣਵੱਤਾ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਣ ਲਈ ਬਿਕਰਮ ਸਿੰਘ ਨੇ PUM (ਨੀਦਰਲੈਂਡਸ) ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕੀਤਾ। ਬਿਕਰਮ ਸਿੰਘ ਵੱਲੋਂ ਭੇਜੀ ਬੇਨਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਪਿਆਜ਼ ਦੀ ਬਰੀਡਿੰਗ ਅਤੇ ਬੀਜ ਉਤਪਾਦਨ ਦੇ ਮਾਹਿਰ ਕ੍ਰਿਸ ਕਿੱਕ (Chris Kik) ਨੇ ਬਿਕਰਮ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਅਤੇ ਖੇਤੀ ਦੇ ਹਰ ਪਹਿਲੂ ਦਾ ਬਰੀਕੀ ਨਾਲ ਨਿਰੀਖਣ ਕੀਤਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਿਰਫ ਆਪਣੇ ਲਈ ਹੀ ਨਹੀਂ, ਸਗੋਂ ਲਗਭਗ 300 ਹੋਰ ਕਿਸਾਨਾਂ ਨੂੰ ਬੀਜ ਅਤੇ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹਨ।

ਬਿਕਰਮ ਦੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ Chris Kik ਹੈਰਾਨ ਰਹਿ ਗਏ ਕਿ ਬਿਕਰਮ ਦੇ ਪਿਆਜ਼ ਦੀ ਗੁਣਵੱਤਾ ਬਹੁਤ ਵਧੀਆ ਹੈ। ਡਾ. ਕ੍ਰਿਸ ਕਿੱਕ ਨੇ ਬਿਕਰਮ ਸਿੰਘ ਵੱਲੋਂ ਤਿਆਰ ਕੀਤੀਆਂ ਕਿਸਮਾਂ ਦੀ ਸ਼ਲਾਘਾ ਕਰਦਿਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਦੱਸੀਆਂ:

ਬਿਕਰਮ ਸਿੰਘ ਦੇ ਬੀਜਾਂ ਦੀਆਂ ਖੂਬੀਆਂ

ਸਥਾਨਕ ਬੀਜਾਂ ਦੀ ਵਰਤੋਂ: ਇਹ ਬੀਜ ਪੰਜਾਬ ਦੀ ਮਿੱਟੀ ਅਤੇ ਜਲਵਾਯੂ ਦੇ ਪੂਰੀ ਤਰ੍ਹਾਂ ਅਨੁਕੂਲ ਹਨ।

  • ਇਨ੍ਹਾਂ ਪਿਆਜ਼ਾਂ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੈ।
  • ਇਹ ਕਿਸਮਾਂ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਤੀ ਵਧੇਰੇ ਸਹਿਣਸ਼ੀਲ ਹਨ।
  • ਵਪਾਰਕ ਪੱਧਰ ‘ਤੇ ਸਿੰਗਲ ਸੈਂਟਰ ਵਾਲੇ ਪਿਆਜ਼ ਦੀ ਮੰਗ ਜ਼ਿਆਦਾ ਹੁੰਦੀ ਹੈ, ਜੋ ਇਨ੍ਹਾਂ ਵਿੱਚ ਮੌਜੂਦ ਹੈ।
  • ਪੈਦਾ ਹੋਏ ਪਿਆਜ਼ ਦਾ ਰੰਗ ਗੂੜਾ ਅਤੇ ਆਕਰਸ਼ਕ ਹੈ।
  • ਜਿੱਥੇ ਹਾਈਬ੍ਰਿਡ (F1) ਬੀਜ 15,000 ਰੁਪਏ ਪ੍ਰਤੀ ਕਿੱਲੋ ਤੱਕ ਵਿਕਦੇ ਹਨ, ਬਿਕਰਮ ਦਾ ਉੱਤਮ ‘ਓਪੀ’ (OP) ਬੀਜ ਮਹਿਜ਼ 2,500 ਤੋਂ 5,000 ਰੁਪਏ ਵਿੱਚ ਉਪਲਬਧ ਹੈ।

ਪੰਜਾਬ ਦੀ ਮਿੱਟੀ: ਪਿਆਜ਼ ਲਈ ਸੋਨਾ

ਡਾ. ਕ੍ਰਿਸ ਅਨੁਸਾਰ ਪੰਜਾਬ ਦੀ ਰੇਤਲੀ ਦੋਮਟ ਮਿੱਟੀ (Sandy Loam Soil) ਪਿਆਜ਼ ਅਤੇ ਲਸਣ ਲਈ ਸੰਪੂਰਨ ਹੈ। ਝੋਨੇ ਦੀ ਖੇਤੀ ਬਾਰੇ ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਕਾਰਨ ਕਿਸਾਨ ਇਸ ਨੂੰ ਬੀਜਦੇ ਹਨ, ਪਰ ਪੰਜਾਬ ਦੀ ਮਿੱਟੀ ਪਿਆਜ਼ ਅਤੇ ਲਸਣ ਲਈ ਬਹੁਤ ਵਧੀਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਕਿਸਾਨ ਪਿਆਜ਼ ਦੀ ਖੇਤੀ ਵੱਲ ਵਧਣ, ਤਾਂ ਪੰਜਾਬ ਨੂੰ ਹੋਰਨਾਂ ਸੂਬਿਆਂ ਤੋਂ ਪਿਆਜ਼ ਮੰਗਵਾਉਣ ਦੀ ਲੋੜ ਨਹੀਂ ਪਵੇਗੀ ਅਤੇ ਇਹ ਸੂਬੇ ਦੀ ਆਰਥਿਕਤਾ ਲਈ ਬਹੁਤ ਫਾਇਦੇਮੰਦ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਵਿਦੇਸ਼ਾਂ ਵਿੱਚ ਪਿਆਜ਼ ਨਿਰਯਾਤ (Export) ਕਰਨਾ ਦਾ ਵਧੀਆ ਬਦਲ ਹੈ।

ਡਾ. ਕ੍ਰਿਸ ਨੇ ਅੱਗੇ ਕਿਹਾ ਕਿ ਦੁਨੀਆ ਭਰ ਵਿੱਚ ਬਾਗਬਾਨੀ ਦੇ ਖੇਤਰ ‘ਚ ਸਭ ਤੋਂ ਵੱਧ ਉਗਾਈਆਂ ਜਾਣ ਵਾਲੀਆਂ ਫਸਲਾਂ ਵਿੱਚ ਪਹਿਲੇ ਨੰਬਰ ‘ਤੇ ਟਮਾਟਰ ਅਤੇ ਦੂਜੇ ਨੰਬਰ ‘ਤੇ ਪਿਆਜ਼ ਆਉਂਦਾ ਹੈ। ਪਿਆਜ਼ ਪੂਰੀ ਦੁਨੀਆ ਵਿੱਚ ਇੱਕ ਬਹੁਤ ਮਹੱਤਵਪੂਰਨ ਫਸਲ ਹੈ। ਇਸੇ ਕਰਕੇ ਤਾਂ ਇਸਦੇ ਨਿਰਯਾਤ ਕਰਨ ਲਈ ਬਹੁਤ ਜ਼ਿਆਦਾ ਸੰਭਾਵਨਾਵਾਂ ਮੌਜੂਦ ਹਨ। ਇਸ ਗੱਲ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ The Food and Agriculture Organization (FAO) ਦੇ ਅਧਿਕਾਰਤ ਅੰਕੜੇ ਕਰਦੇ ਹਨ।

ਭਵਿੱਖ ਦੀ ਯੋਜਨਾ ਬਾਰੇ ਉਨ੍ਹਾਂ ਦੱਸਿਆ, “ਅਸੀਂ ਬਿਕਰਮ ਸਿੰਘ ਨਾਲ ਮਿਲ ਕੇ ਬ੍ਰੀਡਿੰਗ ਦੇ ਤਰੀਕਿਆਂ ਅਤੇ ਬੀਜਾਂ ਦੀ ਸਟੋਰੇਜ ਵਿੱਚ ਹੋਰ ਸੁਧਾਰ ਕਰਾਂਗੇ ਤਾਂ ਜੋ ਕਿਸਾਨਾਂ ਨੂੰ ਹੋਰ ਵੀ ਉੱਚ ਗੁਣਵੱਤਾ ਵਾਲੇ ਬੀਜ ਮਿਲ ਸਕਣ।”

ਬ੍ਰੀਡਿੰਗ ਅਤੇ ਤਕਨੀਕੀ ਸੁਧਾਰ: ਬਿਕਰਮ ਸਿੰਘ ਦੇ ਸ਼ਬਦਾਂ ਵਿੱਚ

ਅਗਾਂਹਵਧੂ ਕਿਸਾਨ ਬਿਕਰਮ ਸਿੰਘ ਰੰਧਾਵਾ ਨੇ ਦੱਸਿਆ ਕਿ, “ਡਾ. ਕ੍ਰਿਸ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਤੋਂ ਸਲਾਹ ਲੈਣ ਦਾ ਇਹ ਬਹੁਤ ਵਧੀਆ ਮੌਕਾ ਸੀ। ਅਸੀਂ ਮਿਲ ਕੇ ਕਈ ਫਾਰਮਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਮੈਨੂੰ ਬ੍ਰੀਡਿੰਗ (Breeding) ਅਤੇ ਸਟੋਰੇਜ ਬਾਰੇ ਅਹਿਮ ਨੁਕਤੇ ਦੱਸੇ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੀ ਕੁਆਲਿਟੀ ਨੂੰ ਹੋਰ ਸੁਧਾਰ ਸਕਦਾ ਹੈ।”

ਬਿਕਰਮ ਨੇ ਬੀਜਾਂ ਦੀ ਤੁਲਨਾ ਕਰਦਿਆਂ ਦੱਸਿਆ:

“ਡਾ. ਕ੍ਰਿਸ ਦਾ ਕਹਿਣਾ ਹੈ ਕਿ ਮੇਰੀ ਓਪੀ’ (OP) ਕਿਸਮ, ਹਾਈਬ੍ਰਿਡ ਦਾ ਮੁਕਾਬਲਾ ਕਰਨ ਦੇ ਯੋਗ ਹੈ। ਜਿੱਥੇ ਹਾਈਬ੍ਰਿਡ (F1) ਬੀਜ 15,000 ਰੁਪਏ ਕਿੱਲੋ ਤੱਕ ਵਿਕਦਾ ਹੈ, ਉੱਥੇ ‘ਓਪੀ’ (OP) ਵਰਾਇਟੀ ਮਹਿਜ਼ 2,500 ਤੋਂ 5,000 ਰੁਪਏ ਵਿੱਚ ਉਪਲਬਧ ਹੈ। ਇਹ ਸਸਤੀ ਵੀ ਹੈ ਅਤੇ ਗੁਣਵੱਤਾ ਵਿੱਚ ਵੀ ਹਾਈਬ੍ਰਿਡ ਦੇ ਬਹੁਤ ਨੇੜੇ ਹੈ। ਮੈਂ ਉਨ੍ਹਾਂ ਦੀਆਂ ਸਲਾਹਵਾਂ ਨੂੰ ਇਸੇ ਸਾਲ ਤੋਂ ਲਾਗੂ ਕਰ ਰਿਹਾ ਹਾਂ ਤਾਂ ਜੋ ਅਗਲੇ ਸਾਲ ਤੱਕ ਹੋਰ ਬਿਹਤਰ ਨਤੀਜੇ ਮਿਲ ਸਕਣ।”

ਖੇਤੀ ਪ੍ਰਣਾਲੀਆਂ ਵਿੱਚ ਅੰਤਰ

ਪੰਜਾਬ ਦੀ ਖੇਤੀ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਨੀਦਰਲੈਂਡ ਵਿੱਚ ਮੌਸਮ ਨਰਮ ਹੋਣ ਕਾਰਨ ਬੀਜ ਸਿੱਧੇ ਖੇਤਾਂ ਵਿੱਚ ਬੀਜੇ ਜਾਂਦੇ ਹਨ, ਜਦਕਿ ਪੰਜਾਬ ਵਿੱਚ ਗਰਮੀ ਕਾਰਨ ਪਹਿਲਾਂ ਨਰਸਰੀ ਤਿਆਰ ਕਰਨੀ ਪੈਂਦੀ ਹੈ। ਨੀਦਰਲੈਂਡ ਪਿਆਜ਼ ਦੇ ਨਿਰਯਾਤ ਵਿੱਚ ਮੋਹਰੀ ਹੈ ਅਤੇ ਉੱਥੇ 90% ਉਤਪਾਦਨ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੀਦਰਲੈਂਡ ਦਾ ਬਹੁਤਾ ਹਿੱਸਾ ਸਮੁੰਦਰ ਤਲ ਤੋਂ ਹੇਠਾਂ ਹੋਣ ਕਾਰਨ ਉਹ ਪਾਣੀ ਦੇ ਪ੍ਰਬੰਧਨ ਵਿੱਚ ਮਾਹਿਰ ਹਨ।

ਇਟਲੀ ਤੋਂ ਵਾਪਸੀ ਅਤੇ ਸਫਲਤਾ ਦਾ ਸਫਰ

ਪੰਜਾਬ ਦੀ ਉਪਜਾਊ ਧਰਤੀ ਹਮੇਸ਼ਾ ਹੀ ਖੇਤੀਬਾੜੀ ਵਿੱਚ ਨਵੇਂ ਪ੍ਰਯੋਗਾਂ ਦੀ ਗਵਾਹ ਰਹੀ ਹੈ। ਅੱਜ ਦੇ ਦੌਰ ਵਿੱਚ, ਜਿੱਥੇ ਰਵਾਇਤੀ ਖੇਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਬਨੂੜ ਦੇ ਰਹਿਣ ਵਾਲੇ ਪਿਆਜ਼ ਬੀਜ ਉਤਪਾਦਕ ਬਿਕਰਮ ਸਿੰਘ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਬਿਕਰਮ ਸਿੰਘ ਕਦੇ ਰੋਜ਼ੀ-ਰੋਟੀ ਲਈ ਇਟਲੀ ਗਏ ਸਨ, ਪਰ ਵਤਨ ਦੀ ਮਿੱਟੀ ਦੇ ਮੋਹ ਨੇ ਉਨ੍ਹਾਂ ਨੂੰ ਵਾਪਸ ਖਿੱਚ ਲਿਆਂਦਾ। ਇੱਕ ਏਕੜ ਤੋਂ ਸ਼ੁਰੂ ਕੀਤਾ ਸਫਰ ਅੱਜ 22 ਏਕੜ ਤੱਕ ਪਹੁੰਚ ਗਿਆ ਹੈ। ਉਹ ਲਗਭਗ 15-18 ਏਕੜ ਵਿੱਚ ਸਿਰਫ਼ ਪਿਆਜ਼ ਦਾ ਬੀਜ, ਨਰਸਰੀ ਅਤੇ ਫਸਲ ਤਿਆਰ ਕਰਦੇ ਹਨ। ਉਨ੍ਹਾਂ ਦੀ ਵਿਸ਼ੇਸ਼ਤਾ ਪਿਆਜ਼ ਦੀਆਂ ਦੋ ਅਜਿਹੀਆਂ ਕਿਸਮਾਂ (Open-pollinated varieties) ਤਿਆਰ ਕਰਨਾ ਹੈ ਜੋ ਪੰਜਾਬ ਦੀ ਮੌਸਮੀ ਸਥਿਤੀ ਦੇ ਬਿਲਕੁਲ ਅਨੁਕੂਲ ਹਨ।

“ਮੈਂ ਹਰ ਸਾਲ ਸਟੈਪ-ਬਾਈ-ਸਟੈਪ ਆਪਣਾ ਰਕਬਾ ਵਧਾ ਰਿਹਾ ਹਾਂ। ਨਵੰਬਰ ਵਿੱਚ ਨਰਸਰੀ ਬੀਜੀ ਜਾਂਦੀ ਹੈ ਅਤੇ ਮਈ ਵਿੱਚ ਹਾਰਵੈਸਟਿੰਗ ਹੁੰਦੀ ਹੈ। ਮੈਂ ਕਿਸਾਨਾਂ ਲਈ ਪਹਿਲਾਂ ਹੀ ਫ੍ਰੀ-ਆਫ-ਕਾਸਟ ਬੁਕਿੰਗ ਕਰਦਾ ਹਾਂ ਤਾਂ ਜੋ ਉਨ੍ਹਾਂ ਨੂੰ ਸਹੀ ਸਮੇਂ ‘ਤੇ ਮਿਆਰੀ ਬੀਜ ਮਿਲ ਸਕੇ।” — ਬਿਕਰਮ ਸਿੰਘ ਰੰਧਾਵਾ

ਇਸ ਕਾਰੋਬਾਰ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇੱਥੇ ਮਹਿਲਾ ਕਾਮਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜੋ ਕਿ ਇਲਾਕੇ ਵਿੱਚ ਮਹਿਲਾ ਸਸ਼ਕਤੀਕਰਨ ਦਾ ਇੱਕ ਵੱਡਾ ਪ੍ਰਤੀਕ ਹੈ।

300 ਕਿਸਾਨਾਂ ਨੂੰ ਸਿਖਲਾਈ ਅਤੇ ਗਿਆਨ ਦਾ ਪਸਾਰ

25 ਸਾਲਾਂ ਤੋਂ ਵੱਧ ਦੇ ਤਜ਼ਰਬੇ ਨਾਲ, ਉਹ ਨਾ ਸਿਰਫ਼ ਆਪਣਾ ਕਾਰੋਬਾਰ ਵਧਾ ਰਹੇ ਹਨ, ਸਗੋਂ ਪੰਜਾਬ ਦੇ ਲਗਭਗ 300 ਕਿਸਾਨਾਂ ਦੀ ਕਿਸਮਤ ਬਦਲਣ ਵਿੱਚ ਵੀ ਸਹਿਯੋਗ ਦੇ ਰਹੇ ਹਨ। ਉਹ ਸਿਰਫ਼ ਬੀਜ ਹੀ ਨਹੀਂ ਵੇਚਦੇ, ਸਗੋਂ ਉਹ ਆਪਣੇ ਨਾਲ ਜੁੜੇ 300 ਕਿਸਾਨਾਂ ਨੂੰ ਖੇਤੀਬਾੜੀ ਦੇ ਆਧੁਨਿਕ ਤਰੀਕਿਆਂ ਬਾਰੇ ਸਲਾਹ ਵੀ ਦਿੰਦੇ ਹਨ। ਇਸ ਸਹਿਯੋਗ ਨਾਲ ਪੰਜਾਬ ਦੇ ਕਿਸਾਨਾਂ ਨੂੰ ਇਹ ਫਾਇਦੇ ਹੋ ਰਹੇ ਹਨ:

  1. ਉੱਚ ਗੁਣਵੱਤਾ ਵਾਲੇ ਬੀਜ: ਸਥਾਨਕ ਮੌਸਮ ਮੁਤਾਬਕ ਤਿਆਰ ਬੀਜਾਂ ਨਾਲ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
  2. ਵਧੇਰੇ ਮੁਨਾਫ਼ਾ: ਬਿਹਤਰ ਤਕਨੀਕਾਂ ਸਦਕਾ ਪਿਆਜ਼ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ।
  3. ਮਾਹਿਰਾਂ ਦੀ ਸਲਾਹ: ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਨਵੀਆਂ ਖੋਜਾਂ ਅਤੇ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਮਿਲ ਰਹੀ ਹੈ।

ਭਵਿੱਖ ਦੀਆਂ ਯੋਜਨਾਵਾਂ

ਪੰਜਾਬ ਵਿੱਚ ਪਿਆਜ਼ ਦੇ ਬੀਜਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਬਿਕਰਮ ਸਿੰਘ ਆਪਣੇ ਉਤਪਾਦਨ ਦਾ ਘੇਰਾ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ, ਬਿਹਤਰ ਗੁਣਵੱਤਾ ਨਿਯੰਤਰਣ ਅਤੇ ਡਾਟਾ-ਅਧਾਰਿਤ ਫੈਸਲਿਆਂ ਨਾਲ ਇਹ ਕਾਰੋਬਾਰ ਹੋਰ ਵੀ ਕਿਸਾਨਾਂ ਨੂੰ ਆਪਣੇ ਨਾਲ ਜੋੜੇਗਾ।

ਇਹ ਪਹਿਲਕਦਮੀ ਨਾ ਸਿਰਫ਼ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੀ ਹੈ, ਸਗੋਂ ਪੂਰੇ ਖੇਤਰ ਵਿੱਚ ਟਿਕਾਊ ਖੇਤੀ (Sustainable Farming) ਲਈ ਇੱਕ ਰਾਹ ਦਸੇਰਾ ਵੀ ਬਣ ਰਹੀ ਹੈ।

ਪੰਜਾਬੀ ਪ੍ਰਾਹੁਣਚਾਰੀ ਦਾ ਜਾਦੂ

ਗੱਲਬਾਤ ਦੇ ਅਖੀਰ ਵਿੱਚ ਡਾ. ਕਿੱਕ ਪੰਜਾਬੀ ਸੱਭਿਆਚਾਰ ਦੇ ਮੁਰੀਦ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਹੈ, ਪਰ ਪੰਜਾਬ ਵਰਗੀ ਪ੍ਰਾਹੁਣਚਾਰੀ ਅਤੇ ਲੋਕਾਂ ਦਾ ਦੋਸਤਾਨਾ ਵਿਵਹਾਰ ਉਨ੍ਹਾਂ ਨੂੰ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਿਆ।

ਅੱਜ ਜਦੋਂ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਮੰਨਿਆ ਜਾ ਰਿਹਾ ਹੈ, ਬਿਕਰਮ ਸਿੰਘ ਵਰਗੇ ਅਗਾਂਹਵਧੂ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਵਿਗਿਆਨਕ ਤਰੀਕੇ ਅਤੇ ਜਜ਼ਬੇ ਨਾਲ ਕੰਮ ਕੀਤਾ ਜਾਵੇ, ਤਾਂ ਪੰਜਾਬ ਦੀ ਮਿੱਟੀ ਅੱਜ ਵੀ ਸੋਨਾ ਉਗਲਦੀ ਹੈ।

ਪੰਜਾਬ ਵਿੱਚ ਪਿਆਜ਼ ਦੀ ਕਾਸ਼ਤ: ਇੱਕ ਲਾਹੇਵੰਦ ਧੰਦਾ

ਪਿਆਜ਼ ਭਾਰਤ ਦੀ ਇੱਕ ਬਹੁਤ ਹੀ ਮਹੱਤਵਪੂਰਨ ਸਬਜ਼ੀ ਹੈ, ਜਿਸ ਦੀ ਵਰਤੋਂ ਹਰ ਘਰ ਵਿੱਚ ਰੋਜ਼ਾਨਾ ਕੀਤੀ ਜਾਂਦੀ ਹੈ। ਹਾਲਾਂਕਿ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਰਾਜ ਪਿਆਜ਼ ਦੇ ਮੁੱਖ ਉਤਪਾਦਕ ਹਨ। ਪੰਜਾਬ ਵਿੱਚ ਲਗਭਗ 11,000 ਹੈਕਟੇਅਰ ਰਕਬੇ ਵਿੱਚ ਪਿਆਜ਼ ਦੀ ਕਾਸ਼ਤ ਕੀਤੀ ਜਾਂਦੀ ਹੈ।ਪੰਜਾਬ ਨੂੰ ਸਾਲਾਨਾ ਲਗਭਗ 8 ਤੋਂ 9 ਲੱਖ ਟਨ ਪਿਆਜ਼ ਦੀ ਲੋੜ ਹੁੰਦੀ ਹੈ। ਪੰਜਾਬ ਆਪਣੀ ਕੁੱਲ ਖਪਤ ਦਾ ਲਗਭਗ 75% ਤੋਂ 80% ਪਿਆਜ਼ ਦੂਜੇ ਰਾਜਾਂ (ਨਾਸਿਕ-ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼) ਤੋਂ ਮੰਗਵਾਉਂਦਾ ਹੈ। ਸਿਰਫ 20% ਤੋਂ 25% ਮੰਗ ਹੀ ਸੂਬੇ ਦੇ ਆਪਣੇ ਉਤਪਾਦਨ ਨਾਲ ਪੂਰੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਇੱਥੇ ਮੰਡੀਕਰਨ ਦਾ ਬਹੁਤ ਵੱਡਾ ਸਕੋਪ ਹੈ। ਕਿਸਾਨ ਪ੍ਰੋਸੈਸਿੰਗ ਯੂਨਿਟ ਲਗਾ ਕੇ ਪਿਆਜ਼ ਦਾ ਪਾਊਡਰ ਅਤੇ ਹੋਰ ਉਤਪਾਦ ਤਿਆਰ ਕਰਕੇ ਵੀ ਆਪਣੀ ਆਮਦਨ ਵਧਾ ਸਕਦੇ ਹਨ। ਪਿਆਜ਼ ਦੀ ਖੇਤੀ ਨਾ ਸਿਰਫ਼ ਪਾਣੀ ਦੀ ਬਚਤ ਕਰਦੀ ਹੈ, ਸਗੋਂ ਖੇਤੀ ਵਿਭਿੰਨਤਾ ਲਿਆ ਕੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਮਜ਼ਬੂਤ ਕਰਦੀ ਹੈ। ਸੰਗਰੂਰ, ਬਠਿੰਡਾ, ਮਾਨਸਾ ਅਤੇ ਮੋਹਾਲੀ ਦੇ ਕਿਸਾਨ ਇਸ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ।

ਬੀਜ ਉਤਪਾਦਨ: ਮੁਨਾਫ਼ੇ ਦਾ ਵੱਡਾ ਮੌਕਾ

ਪੰਜਾਬ ਵਿੱਚ ਪਿਆਜ਼ ਦੇ ਬੀਜ ਦੀ ਬਹੁਤ ਵੱਡੀ ਘਾਟ ਹੈ। ਸੂਬੇ ਵਿੱਚ ਪਿਆਜ਼ ਦੇ ਬੀਜ ਦੀ 102 ਮੀਟਰਿਕ ਟਨ ਦੀ ਮੰਗ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਆਪਣੀ ਮੰਗ ਦਾ ਸਿਰਫ਼ 4 ਤੋਂ 6 ਮੀਟਰਿਕ ਟਨ ਦੀ ਪੈਦਾਵਰ ਕਰਦਾ ਹੈ। ਬਾਕੀ ਸਾਰਾ ਬੀਜ ਦੂਜੇ ਰਾਜਾਂ ਤੋਂ ਆਉਂਦਾ ਹੈ। ਪੰਜਾਬ ਲਗਭਗ 90% ਤੋਂ 95% ਪਿਆਜ਼ ਦਾ ਬੀਜ ਦੂਜੇ ਰਾਜਾਂ ਜਾਂ ਪ੍ਰਾਈਵੇਟ ਕੰਪਨੀਆਂ ਤੋਂ ਆਯਾਤ ਕਰਦਾ ਹੈ। ਪਿਆਜ਼ ਦੇ ਬੀਜ ਮੁੱਖ ਤੌਰ ‘ਤੇ ਮਹਾਰਾਸ਼ਟਰ (ਜਿਵੇਂ ਕਿ ਅਲਵਰ ਜਾਂ ਨਾਸਿਕ ਦੀਆਂ ਕਿਸਮਾਂ) ਅਤੇ ਗੁਜਰਾਤ ਤੋਂ ਆਉਂਦੇ ਹਨ।

ਪੰਜਾਬ ਵਿੱਚ ਪਿਆਜ਼ ਦੇ ਬੀਜਾਂ ਦਾ ਵਪਾਰਕ ਪੱਧਰ ‘ਤੇ ਉਤਪਾਦਨ ਬਹੁਤ ਹੀ ਸੀਮਤ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਅਤੇ ਕੁਝ ਪ੍ਰਗਤੀਸ਼ੀਲ ਕਿਸਾਨ ਬੀਜ ਤਿਆਰ ਕਰਦੇ ਹਨ, ਜੇਕਰ ਕਿਸਾਨ ਬੀਜ ਪੈਦਾ ਕਰਨ ਦੀ ਸਿਖਲਾਈ (PAU ਤੋਂ) ਲੈ ਕੇ ਖੇਤੀ ਕਰਨ, ਤਾਂ ਉਹ ਆਮ ਫ਼ਸਲ ਨਾਲੋਂ ਢਾਈ ਗੁਣਾ ਵੱਧ ਮੁਨਾਫ਼ਾ ਕਮਾ ਸਕਦੇ ਹਨ।

ਝਾੜ ਅਤੇ ਕਿਸਮਾਂ

ਪੰਜਾਬ ਵਿੱਚ ਪਿਆਜ਼ ਦੀ ਖੇਤੀ ਦਾ ਸਭ ਤੋਂ ਵੱਡਾ ਫ਼ਾਇਦਾ ਇਸ ਦਾ ਸ਼ਾਨਦਾਰ ਝਾੜ ਹੈ। ਪੰਜਾਬ ਦਾ ਝਾੜ 23 ਮੀਟਰਿਕ ਟਨ ਪ੍ਰਤੀ ਹੈਕਟੇਅਰ ਹੈ। ਜਦਕਿ ਰਾਸ਼ਟਰੀ ਔਸਤ ਆਂਕੜਾ 17 ਮੀਟਰਿਕ ਟਨ ਪ੍ਰਤੀ ਹੈਕਟੇਅਰ ਹੈ। ਮੁੱਖ ਕਿਸਮਾਂ ਵਿੱਚ ਹਾੜੀ (ਰਬੀ) ਦੀਆਂ ਪੀ.ਆਰ.ਓ-7, ਪੀ.ਆਰ.ਓ-6, ਪੰਜਾਬ ਨਰੋਆ ਅਤੇ ਐਗਰੀ ਫਾਊਂਡ ਲਾਈਟ ਰੈੱਡ ਅਤੇ ਸਾਉਣੀ ਦੀਆਂ ਐਗਰੀ ਫਾਊਂਡ ਡਾਰਕ ਰੈੱਡ (ਇਹ ਕਿਸਮ ਮਾਰਕੀਟ ਵਿੱਚ ਆਪਣੇ ਗੂੜ੍ਹੇ ਰੰਗ ਕਾਰਨ ਬਹੁਤ ਪਸੰਦ ਕੀਤੀ ਜਾਂਦੀ ਹੈ)।

ਖ਼ਰੀਫ਼ (ਸਾਉਣੀ) ਦੇ ਪਿਆਜ਼ ਦੀ ਤਕਨੀਕ

ਨਵੰਬਰ-ਦਸੰਬਰ ਦੇ ਮਹੀਨੇ ਵਿੱਚ ਤਾਜ਼ਾ ਪਿਆਜ਼ ਮੁਹੱਈਆ ਕਰਵਾਉਣ ਲਈ ਖ਼ਰੀਫ਼ ਦੀ ਫ਼ਸਲ ਬਹੁਤ ਅਹਿਮ ਹੈ।ਪਨੀਰੀ ਮਾਰਚ ਮਹੀਨੇ ਵਿੱਚ ਬੀਜੀ ਜਾਂਦੀ ਹੈ। ਬਲਬ (ਗੰਢੀਆਂ) ਤਿਆਰ ਕਰਨ ਲਈ ਜੂਨ ਵਿੱਚ ਛੋਟੇ ਬਲਬ ਪੁੱਟ ਕੇ ਉਨ੍ਹਾਂ ਨੂੰ ਹਵਾਦਾਰ ਥਾਂਵਾਂ ‘ਤੇ ਸਟੋਰ ਕੀਤਾ ਜਾਂਦਾ ਹੈ ।ਜੇਕਰ ਲੁਆਈ ਦੀ ਗੱਲ ਕਰੀਏ ਤਾਂ ਅਗਸਤ ਮਹੀਨੇ ਵਿੱਚ ਇਹਨਾਂ ਬਲਬਾਂ ਨੂੰ ਖੇਤ ਵਿੱਚ ਲਗਾਇਆ ਜਾਂਦਾ ਹੈ।

ਸਰਕਾਰੀ ਸਹਾਇਤਾ ਅਤੇ ਸਬਸਿਡੀਆਂ

ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਦੀ ਮਦਦ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ:

ਹਾਈਬ੍ਰਿਡ ਪਿਆਜ਼: 20,000 ਰੁਪਏ ਪ੍ਰਤੀ ਹੈਕਟੇਅਰ ਸਹਾਇਤਾ।

ਸਟੋਰੇਜ (Onion Storage):
ਪਿਆਜ਼ ਨੂੰ ਸੰਭਾਲਣ ਲਈ ਬਣਾਏ ਜਾਣ ਵਾਲੇ ਢਾਂਚੇ ‘ਤੇ ਲਗਭਗ 1.75 ਲੱਖ ਦਾ ਖਰਚਾ ਆਉਂਦਾ ਹੈ, ਜਿਸ ਵਿੱਚੋਂ ਸਰਕਾਰ 87,500 ਰੁਪਏ (50%) ਸਬਸਿਡੀ ਦਿੰਦੀ ਹੈ।

ਮਸ਼ੀਨੀਕਰਨ: ਪਾਵਰ ਟਿੱਲਰ ਅਤੇ ਸਪ੍ਰੇਅ ਪੰਪਾਂ ‘ਤੇ 40% ਤੋਂ 50% ਤੱਕ ਸਬਸਿਡੀ ਮਿਲਦੀ ਹੈ।

ਰਿਪੋਰਟ: ਸੁਖਵਿੰਦਰ ਸਿੰਘ (Green Mic Official)

Leave a Reply

Your email address will not be published. Required fields are marked *