Advertisement
ਜੈਵਿਕ ਖੇਤੀ ਜਾਗਰੂਕਤਾ ਕੈਂਪ ਪੰਜਾਬਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ: ਦੇਖੋ ਸਾਰੇ ਜ਼ਿਲ੍ਹਿਆਂ ਦੀ ਪੂਰੀ ਸੂਚੀ

ਚੰਡੀਗੜ੍ਹ, 15 ਸਤੰਬਰ 2026: ਪੰਜਾਬ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਰਸਾਇਣਕ ਖੇਤੀ ਦੇ ਬਦਲ ਵਜੋਂ ਟਿਕਾਊ ਤੇ ਕੁਦਰਤੀ ਖੇਤੀ ਪ੍ਰਣਾਲੀਆਂ ਨਾਲ ਜੋੜਨ ਲਈ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਸਿਧਾਂਤਾਂ, ਇਸ ਦੀਆਂ ਤਕਨੀਕਾਂ, ਖੇਤੀ ਲਾਗਤ ਘਟਾਉਣ, ਮਿੱਟੀ ਦੀ ਸਿਹਤ ਸੁਧਾਰਨ ਅਤੇ ਸੁਰੱਖਿਅਤ ਖੁਰਾਕ ਉਤਪਾਦਨ ਬਾਰੇ ਜਾਣਕਾਰੀ ਦੇਣਾ ਹੈ। ਕੈਂਪਾਂ ਰਾਹੀਂ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦੇ ਨਾਲ-ਨਾਲ ਉਹ ਕਿਸਾਨ ਵੀ ਸ਼ਾਮਲ ਹੋ ਸਕਦੇ ਹਨ, ਜੋ ਭਵਿੱਖ ਵਿੱਚ ਜੈਵਿਕ ਖੇਤੀ ਅਪਣਾਉਣ ਦੇ ਇੱਛੁਕ ਹਨ।

21 ਸਤੰਬਰ ਤੋਂ ਸ਼ੁਰੂ ਹੋਣਗੇ ਕੈਂਪ

ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਕੈਂਪਾਂ ਦੀ ਲੜੀ 21 ਸਤੰਬਰ 2026 ਤੋਂ ਸ਼ੁਰੂ ਹੋਵੇਗੀ ਅਤੇ 3 ਅਕਤੂਬਰ 2026 ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੈਂਪ ਲਗਾਏ ਜਾਣਗੇ। ਜ਼ਿਆਦਾਤਰ ਕੈਂਪਾਂ ਦਾ ਸਮਾਂ ਸਵੇਰੇ 10 ਵਜੇ ਰੱਖਿਆ ਗਿਆ ਹੈ। ਕੈਂਪਾਂ ਵਿੱਚ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਜਾਣ ਲਈ ਲੋੜੀਂਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ ਖੇਤ ਪੱਧਰ ’ਤੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਲੱਗਣਗੇ ਕੈਂਪ?

ਪ੍ਰੋਗਰਾਮ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੇਠ ਲਿਖੇ ਅਨੁਸਾਰ ਕੈਂਪ ਆਯੋਜਿਤ ਕੀਤੇ ਜਾਣਗੇ:

ਲੜੀ ਨੰ.ਜ਼ਿਲ੍ਹਾਸਥਾਨ (ਕਿਸਾਨ/ਫਾਰਮ ਦਾ ਨਾਮ ਅਤੇ ਬਲਾਕ)ਮਿਤੀ ਅਤੇ ਸਮਾਂਸਬੰਧਤ ਅਧਿਕਾਰੀ ਅਤੇ ਸੰਪਰਕ ਨੰਬਰ
1ਰੂਪਨਗਰਬਹਾਦੁਰ ਸਿੰਘ, ਪਿੰਡ- ਖੇਰਪੁਰ, ਬਲਾਕ- ਮੋਰਿੰਡਾ21.09.2026, 10:00 AMਸ਼੍ਰੀ ਸਤਵਿੰਦਰ ਸਿੰਘ (9915104042)
2ਫ਼ਾਜ਼ਿਲਕਾਰਾਜੇਸ਼ ਕੁਮਾਰ, ਪਿੰਡ- ਜੰਡਵਾਲਾ ਭੀਮੇਸ਼ਾਹ, ਬਲਾਕ- ਜਲਾਲਾਬਾਦ21.09.2026, 10:00 AMਸ਼੍ਰੀ ਗੁਰਪ੍ਰੀਤ ਸਿੰਘ (9023410002)
3ਗੁਰਦਾਸਪੁਰਹਰਵਿੰਦਰ ਪਾਲ ਸਿੰਘ, ਪਿੰਡ- ਜੈਨਪੁਰ, ਬਲਾਕ- ਡੇਰਾ ਬਾਬਾ ਨਾਨਕ21.09.2026, 10:00 AMਸ਼੍ਰੀ ਪਵਨਪ੍ਰੀਤ ਸਿੰਘ (8437622212)
4ਮੁਕਤਸਰ ਸਾਹਿਬਜਸਬੀਰ ਸਿੰਘ, ਪਿੰਡ- ਝੋਰੜ, ਬਲਾਕ- ਮਲੋਟ22.09.2026, 10:00 AMਸ਼੍ਰੀ ਗੁਰਪ੍ਰੀਤ ਸਿੰਘ (9023410002)
5ਪਟਿਆਲਾਗਗਨਦੀਪ ਸਿੰਘ, ਪਿੰਡ- ਘੱਗਾ, ਬਲਾਕ- ਪਾਤੜਾਂ22.09.2026, 10:00 AMਸ਼੍ਰੀ ਮਨਪ੍ਰੀਤ ਸਿੰਘ (9646916321)
6ਐੱਸ. ਬੀ. ਐੱਸ. ਨਗਰਸੁਰਜੀਤ ਸਿੰਘ, ਪਿੰਡ- ਲੰਗੜੋਈ, ਬਲਾਕ- ਬੰਗਾ22.09.2026, 10:00 AMਸ਼੍ਰੀ ਸਤਵਿੰਦਰ ਸਿੰਘ (9915104042)
7ਫ਼ਿਰੋਜ਼ਪੁਰਬਲਜਿੰਦਰਬੀਰ ਸਿੰਘ, ਪਿੰਡ- ਨਜ਼ਾਮਦੀਨ ਵਾਲਾ, ਬਲਾਕ- ਜ਼ੀਰਾ23.09.2026, 10:00 AMਸ਼੍ਰੀ ਗੁਰਪ੍ਰੀਤ ਸਿੰਘ (9023410002)
8ਤਰਨ ਤਾਰਨਵਜਿੰਦਰ ਪਾਲ ਸਿੰਘ, ਪਿੰਡ- ਮਰੀਂਗੰਦੀਪੁਰਾ, ਬਲਾਕ- ਭਿੱਖੀਵਿੰਡ23.09.2026, 10:00 AMਸ਼੍ਰੀ ਪਵਨਪ੍ਰੀਤ ਸਿੰਘ (8437622212)
9ਬਠਿੰਡਾਗੁਰਪ੍ਰੀਤ ਸਿੰਘ, ਪਿੰਡ- ਸੇਮਾ, ਬਲਾਕ- ਨਥਾਣਾ23.09.2026, 10:00 AMਸ਼੍ਰੀ ਗੁਰਪ੍ਰੀਤ ਸਿੰਘ (9023410002)
10ਬਰਨਾਲਾਪਲਵਿੰਦਰ ਸਿੰਘ ਗਰੇਵਾਲ, ਪਿੰਡ- ਸਹਿਣਾ, ਬਲਾਕ- ਸਹਿਣਾ24.09.2026, 10:00 AMਸ਼੍ਰੀ ਦੀਪਇੰਦਰ ਸਿੰਘ (9417506616)
11ਐੱਸ. ਏ. ਐੱਸ. ਨਗਰਹਰਦੀਪ ਕੌਰ ਧਾਲੀਵਾਲ, ਪਿੰਡ- ਪੱਪਨਾ, ਬਲਾਕ- ਖਰੜ24.09.2026, 10:00 AMਸ਼੍ਰੀ ਸਤਵਿੰਦਰ ਸਿੰਘ (9915104042)
12ਅੰਮ੍ਰਿਤਸਰਨਿਸ਼ਾਨ ਸਿੰਘ, ਪਿੰਡ- ਬੋਪਾਰਾਏ ਕਲਾਂ, ਬਲਾਕ- ਚੋਗਾਵਾਂ25.09.2026, 10:00 AMਸ਼੍ਰੀ ਪਵਨਪ੍ਰੀਤ ਸਿੰਘ (8437622212)
13ਲੁਧਿਆਣਾਦਰਸ਼ਨ ਸਿੰਘ, ਪਿੰਡ- ਬੁੱਦੜੀ, ਬਲਾਕ- ਜਗਰਾਓਂ25.09.2026, 10:00 AMਸ਼੍ਰੀ ਮਨਪ੍ਰੀਤ ਸਿੰਘ (9646916321)
14ਪਠਾਨਕੋਟਰਜਿੰਦਰ ਸਿੰਘ, ਪਿੰਡ- ਅਖਵਾਣਾ, ਬਲਾਕ- ਸੁਜਾਨਪੁਰ26.09.2026, 10:00 AMਸ਼੍ਰੀ ਪਵਨਪ੍ਰੀਤ ਸਿੰਘ (8437622212)
15ਮਾਨਸਾਸੁਰਜੀਤ ਸਿੰਘ, ਪਿੰਡ- ਮਾਖਾ, ਬਲਾਕ- ਮਾਨਸਾ26.09.2026, 10:00 AMਸ਼੍ਰੀ ਗੁਰਪ੍ਰੀਤ ਸਿੰਘ (9023410002)
16ਫ਼ਰੀਦਕੋਟਪਰਵਿੰਦਰ ਸਿੰਘ, ਪਿੰਡ- ਚੰਦਭਾਨ, ਬਲਾਕ- ਜੈਤੋ26.09.2026, 10:00 AMਸ਼੍ਰੀ ਗੁਰਪ੍ਰੀਤ ਸਿੰਘ (9023410002)
17ਜਲੰਧਰਅਮਰਜੀਤ ਸਿੰਘ ਭੱਗੂ, ਪਿੰਡ- ਚਾਹੜਕੇ, ਬਲਾਕ- ਭੋਗਪੁਰ28.09.2026, 10:00 AMਸ਼੍ਰੀ ਸਤਵਿੰਦਰ ਸਿੰਘ (9915104042)
18ਮਲੇਰਕੋਟਲਾਪਰਮਿੰਦਰ ਸਿੰਘ, ਪਿੰਡ- ਕੁੱਪ ਕਲਾਂ, ਬਲਾਕ- ਮਲੇਰਕੋਟਲਾ28.09.2026, 10:00 AMਸ਼੍ਰੀ ਦੀਪਇੰਦਰ ਸਿੰਘ (9417506616)
19ਕਪੂਰਥਲਾਗੁਰਮਿੰਦਰ ਸਿੰਘ, ਪਿੰਡ- ਰਾਮਪੁਰ, ਬਲਾਕ- ਕਾਲਾ ਸੰਘਿਆਂ29.09.2026, 10:00 AMਸ਼੍ਰੀ ਸਤਵਿੰਦਰ ਸਿੰਘ (9915104042)
20ਮੋਗਾਗੁਰਦੀਪ ਸਿੰਘ ਗਿੱਲ, ਪਿੰਡ- ਮਾਣੂਕੇ, ਬਲਾਕ- ਨਿਹਾਲ ਸਿੰਘ ਵਾਲਾ01.10.2026, 10:00 AMਸ਼੍ਰੀ ਮਨਪ੍ਰੀਤ ਸਿੰਘ (9646916321)
21ਹੁਸ਼ਿਆਰਪੁਰਮੁਨੀਸ਼ ਸ਼ਰਮਾ, ਪਿੰਡ- ਰਾਮਗੜ੍ਹ ਸਿੱਕਰੀ, ਬਲਾਕ- ਤਲਵਾੜਾ01.10.2026, 10:00 AMਸ਼੍ਰੀ ਪਵਨਪ੍ਰੀਤ ਸਿੰਘ (8437622212)
22ਹੁਸ਼ਿਆਰਪੁਰ (ਗੜ੍ਹਸ਼ੰਕਰ)ਮੋਹਿੰਦਰ ਪਾਲ, ਪਿੰਡ- ਟੱਬਾ, ਬਲਾਕ- ਗੜ੍ਹਸ਼ੰਕਰ01.10.2026, 10:00 AMਸ਼੍ਰੀ ਸਤਵਿੰਦਰ ਸਿੰਘ (9915104042)
23ਸੰਗਰੂਰਸੁਖਦੇਵ ਸਿੰਘ ਬੈਲਜੀਅਮ, ਪਿੰਡ- ਨਵਾਂ ਗਾਓਂ, ਬਲਾਕ- ਮੂਣਕ03.10.2026, 10:00 AMਸ਼੍ਰੀ ਦੀਪਇੰਦਰ ਸਿੰਘ (9417506616)
24ਫ਼ਤਿਹਗੜ੍ਹ ਸਾਹਿਬਰਵਿੰਦਰ ਸਿੰਘ ਖਰੋੜ, ਪਿੰਡ- ਨਲਿਨਾ ਕਲਾਂ, ਬਲਾਕ- ਫ਼ਤਿਹਗੜ੍ਹ ਸਾਹਿਬ03.10.2026, 10:00 AMਸ਼੍ਰੀ ਮਨਪ੍ਰੀਤ ਸਿੰਘ (9646916321)

ਕਿਸਾਨਾਂ ਲਈ ਮਹੱਤਵਪੂਰਨ ਮੌਕਾ

ਜੈਵਿਕ ਖੇਤੀ ਨੂੰ ਲੈ ਕੇ ਕਿਸਾਨਾਂ ਵਿੱਚ ਦਿਲਚਸਪੀ ਲਗਾਤਾਰ ਵਧ ਰਹੀ ਹੈ। ਅਜਿਹੇ ਵਿੱਚ ਸਿਖਲਾਈ ਕੈਂਪ ਕਿਸਾਨਾਂ ਨੂੰ ਸਿਰਫ਼ ਜੈਵਿਕ ਖੇਤੀ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣ ਦੀ ਬਜਾਏ ਇਸ ਨੂੰ ਵਿਹਾਰਕ ਤੌਰ ’ਤੇ ਅਪਣਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ। ਜੈਵਿਕ ਖੇਤੀ ਵਿੱਚ ਮਿੱਟੀ ਦੀ ਸਿਹਤ ਕਾਇਮ ਰੱਖਣ, ਜੈਵਿਕ ਖਾਦਾਂ ਦੀ ਵਰਤੋਂ, ਕੁਦਰਤੀ ਤਰੀਕਿਆਂ ਨਾਲ ਕੀਟ ਤੇ ਰੋਗ ਪ੍ਰਬੰਧਨ, ਫਸਲੀ ਵਿਭਿੰਨਤਾ ਅਤੇ ਖੇਤੀ ਵਿੱਚ ਬਾਹਰੀ ਇਨਪੁਟਾਂ ’ਤੇ ਨਿਰਭਰਤਾ ਘਟਾਉਣ ਵਰਗੇ ਪੱਖ ਮਹੱਤਵਪੂਰਨ ਹਨ। ਇਸ ਲਈ ਕਿਸਾਨਾਂ ਲਈ ਮਾਹਿਰਾਂ ਤੋਂ ਸਿੱਧੀ ਸਿਖਲਾਈ ਲੈਣਾ ਲਾਭਦਾਇਕ ਹੋ ਸਕਦਾ ਹੈ।

ਕਿਹੜੇ ਕਿਸਾਨ ਸ਼ਾਮਲ ਹੋ ਸਕਦੇ ਹਨ?

ਪੋਸਟਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੈਵਿਕ ਖੇਤੀ ਕਰ ਰਹੇ ਜਾਂ ਇਸ ਨੂੰ ਅਪਣਾਉਣ ਦੇ ਇੱਛੁਕ ਕਿਸਾਨ ਭਰਾਵਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਆਯੋਜਿਤ ਕੈਂਪ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਇਸ ਪਹਿਲ ਦਾ ਸੰਦੇਸ਼ ਵੀ ਸਪੱਸ਼ਟ ਹੈ—“ਆਓ ਸਾਰੇ ਰਲ ਕੇ ਜ਼ਹਿਰ ਮੁਕਤ ਪੰਜਾਬ ਨੂੰ ਫਿਰ ਤੋਂ ਸਿਹਤਮੰਦ ਬਣਾਈਏ।”

ਸੰਪਰਕ ਲਈ

ਕਿਸਾਨ ਆਪਣੇ ਜ਼ਿਲ੍ਹੇ ਨਾਲ ਸਬੰਧਤ ਕੈਂਪ ਦੀ ਜਾਣਕਾਰੀ ਅਤੇ ਸੰਪਰਕ ਨੰਬਰ ਲਈ ਜਾਰੀ ਕੀਤੇ ਪ੍ਰੋਗਰਾਮ ਵਿੱਚ ਦਿੱਤੇ ਨੋਡਲ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਪੰਜਾਬ ਐਗਰੋ ਵੱਲੋਂ ਸੰਪਰਕ ਲਈ +91 97845 12345 ਨੰਬਰ ਅਤੇ ਵੈੱਬਸਾਈਟ PunjabAgro.gov.in ਵੀ ਦਿੱਤੀ ਗਈ ਹੈ।

ਪਤਾ: ਪਲਾਟ 28, ਮੱਧ ਮਾਰਗ, ਸੈਕਟਰ 28, ਚੰਡੀਗੜ੍ਹ–160002।

ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੁਆਰਾ ਨਿਯੁਕਤ ਨੋਡਲ ਏਜੰਸੀ ਵਜੋਂ ਕੰਮ ਕਰੀ ਹੈ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *

Advertisement