Brahmaleen Kaur BioImages 2025 winnerਚੰਡੀਗੜ੍ਹ ਦੀ ਵਿਦਿਆਰਥਣ ਬ੍ਰਹਮਲੀਨ ਕੌਰ ਨੇ BioImages 2025 ਵਿੱਚ ਦੋ ਅੰਤਰਰਾਸ਼ਟਰੀ ਇਨਾਮ ਜਿੱਤ ਕੇ ਭਾਰਤ ਲਈ ਕਮਾਇਆ ਮਾਣ

ਚੰਡੀਗੜ੍ਹ, 13 ਮਈ 2025 : ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਦੀ ਵਿਦਿਆਰਥਣ ਬ੍ਰਹਮਲੀਨ ਕੌਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰਦਿਆਂ BioImages 2025 ਮੁਕਾਬਲੇ ਵਿੱਚ ਦੋ ਵੱਡੇ ਇਨਾਮ ਆਪਣੇ ਨਾਮ ਕਰ ਲਏ ਹਨ। ਇਹ ਮੁਕਾਬਲਾ BioCommunication Association (BCA), USA ਵੱਲੋਂ ਆਯੋਜਿਤ ਕੀਤਾ ਗਿਆ ਸੀ, ਜੋ ਕਿ ਜੀਵਨ ਵਿਗਿਆਨ ਅਤੇ ਮੈਡੀਕਲ ਮੀਡੀਆ ਵਿਚਕਾਰ ਕਲਾ ਤੇ ਵਿਗਿਆਨ ਦੇ ਸੰਯੋਗ ਨੂੰ ਉਤਸ਼ਾਹਿਤ ਕਰਨ ਵਾਲਾ ਪ੍ਰਮੁੱਖ ਸੰਸਥਾਨ ਹੈ।

ਬ੍ਰਹਮਲੀਨ ਕੌਰ PGIMER ਵਿਖੇ ਬੀ.ਐਸ.ਸੀ. ਮੈਡੀਕਲ ਐਨੀਮੇਸ਼ਨ (ਆਡੀਓ/ਵਿਜ਼ੂਅਲ) ਦੇ ਅੰਤਿਮ ਸਾਲ ਦੀ ਵਿਦਿਆਰਥਣ ਹੈ। ਉਸ ਨੇ Image of Merit ਅਤੇ Image of Distinction ਜਿਹੇ ਦੋ ਵੱਡੇ ਇਨਾਮ ਹਾਸਿਲ ਕਰਕੇ ਬਾਇਓਮੈਡੀਕਲ ਵਿਜ਼ੂਅਲਾਈਜ਼ੇਸ਼ਨ ਦੇ ਖੇਤਰ ਵਿੱਚ ਆਪਣੀ ਬੇਮਿਸਾਲ ਕਲਾ, ਤਕਨੀਕ ਅਤੇ ਵਿਗਿਆਨਕ ਸਮਝ ਦਾ ਪਰਚਾ ਲਹਿਰਾਇਆ ਹੈ।

BioImages 2025 ਮੁਕਾਬਲੇ ਵਿੱਚ ਦੁਨੀਆ ਭਰ ਤੋਂ ਆਏ ਵਿਜ਼ੂਅਲ ਕੰਮਾਂ ਦੀ ਮੁਲਾਂਕਣ ਉਨ੍ਹਾਂ ਦੇ ਉਦੇਸ਼, ਡਿਜ਼ਾਈਨ ਅਤੇ ਪ੍ਰਭਾਵ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਇਨ੍ਹਾਂ ਇਨਾਮਾਂ ਦੀ ਪ੍ਰਦਾਤਾ BCA 1960 ਤੋਂ ਲਗਾਤਾਰ ਮੈਡੀਕਲ ਤੇ ਵਿਗਿਆਨਕ ਮੀਡੀਆ ਵਿੱਚ ਉਤਕ੍ਰਿਸ਼ਟਤਾ ਨੂੰ ਮਨਾਉਂਦਾ ਆ ਰਿਹਾ ਹੈ।

ਬ੍ਰਹਮਲੀਨ ਨੇ ਆਪਣੇ ਫੈਕਲਟੀ ਮੈਂਬਰਾਂ — ਸ਼੍ਰੀ ਬ੍ਰਿਜਲਾਲ, ਸ਼੍ਰੀਮਤੀ ਸ਼ਿਵਾਲੀ ਰਾਜ, ਅਤੇ ਸ਼੍ਰੀ ਅਭਿਜੀਤ ਸਿੰਘ — ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ,

“ਉਹਨਾਂ ਦੇ ਅਟੁੱਟ ਸਾਥ ਅਤੇ ਦਿਸ਼ਾ-ਨਿਰਦੇਸ਼ ਤੋਂ ਬਿਨਾਂ ਇਹ ਸਫਲਤਾ ਸੰਭਵ ਨਹੀਂ ਸੀ। ਉਨ੍ਹਾਂ ਨੇ ਮੇਰੀ ਕਲਾਤਮਕ ਤੇ ਵਿਗਿਆਨਕ ਯੋਗਤਾਵਾਂ ਨੂੰ ਨਿਖਾਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।”

ਬ੍ਰਹਮਲੀਨ ਅੱਗੇ ਕਹਿੰਦੀ ਹੈ,

“ਇਹ ਸਿਰਫ਼ ਇੱਕ ਨਿੱਜੀ ਜਿੱਤ ਨਹੀਂ, ਸਗੋਂ PGIMER ਦੀ ਸਿੱਖਿਆ ਦੀ ਗੁਣਵੱਤਾ ਅਤੇ ਉਚੇ ਦਰਜੇ ਦੀ ਸਲਾਹ ਦਾ ਪ੍ਰਮਾਣ ਹੈ। ਮੈਨੂੰ ਮਾਣ ਹੈ ਕਿ ਮੈਂ ਅਜਿਹੇ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ।”

ਉਸਦੇ ਇਨਾਮ ਜੇਤੂ ਵਿਜ਼ੂਅਲ ਕੰਮ BioImages 2025 Exhibition ਵਿੱਚ bca.org ‘ਤੇ ਵਿਖਾਏ ਜਾਣਗੇ, ਜੋ ਵਿਸ਼ਵ ਭਰ ਤੋਂ ਚੁਣੇ ਗਏ ਸਭ ਤੋਂ ਵਧੀਆ ਬਾਇਓਮੈਡੀਕਲ ਅਤੇ ਵਿਗਿਆਨਕ ਮੀਡੀਆ ਕੰਮਾਂ ਦੀ ਪ੍ਰਦਰਸ਼ਨੀ ਹੈ।

ਬ੍ਰਹਮਲੀਨ ਦੀ ਇਹ ਉਪਲਬਧੀ ਨਾ ਸਿਰਫ਼ ਵਿਅਕਤੀਗਤ ਸਫਲਤਾ ਹੈ, ਸਗੋਂ ਇਹ ਭਾਰਤੀ ਵਿਗਿਆਨਕ ਕਲਾ ਦੇ ਖੇਤਰ ਦੀ ਵਧਦੀ ਹੋਈ ਵਿਸ਼ਵਵਿਆਪੀ ਮਾਨਤਾ ਅਤੇ PGIMER ਦੀ ਗੁਣਵੱਤਾ ਪੂਰਨ ਸਿੱਖਿਆ ਨੂੰ ਦਰਸਾਉਂਦੀ ਹੈ। ਇਹ ਮਾਣ ਵਾਲਾ ਪਲ ਭਾਰਤ ਦੇ ਵਿਗਿਆਨਕ ਅਤੇ ਰਚਨਾਤਮਕ ਭਵਿੱਖ ਲਈ ਪ੍ਰੇਰਨਾ ਦਾ ਸਰੋਤ ਹੈ।

🔗 ਹੋਰ ਜਾਣਕਾਰੀ ਲਈ ਵੈੱਬਸਾਈਟ ਵੇਖੋ: www.bca.org

Your Attractive Heading

Leave a Reply

Your email address will not be published. Required fields are marked *