Veteran Shiromani Akali Dal leader Sukhdev Singh Dhindsa is no moreਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਜੀ ਦਾ ਫੋਰਟਿਸ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।

ਚੰਡੀਗੜ੍ਹ- ਦਿੱਗਜ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ(Sukhdev Singh Dhindsa) ਨਹੀਂ ਰਹੇ। ਉਨ੍ਹਾਂ ਨੇ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

ਪੰਜਾਬ ਦੀ ਰਾਜਨੀਤੀ ਦਾ ਇੱਕ ਵੱਡਾ ਚਿਰਾਗ ਅੱਜ ਬੁੱਧਵਾਰ ਨੂੰ ਬੁਝ ਗਿਆ। ਸ਼੍ਰੋਮਣੀ ਅਕਾਲੀ ਦਲ(Shiromani Akali Dal) ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਜੀ ਦਾ ਫੋਰਟਿਸ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਹਾਲੀਹ ਦਿਨਾਂ ਵਿੱਚ ਡਾਕਟਰੀ ਇਲਾਜ ਹੇਠ ਆਉਂਦੇ ਜਾਂਦੇ ਰਹੇ।

ਪਰਿਵਾਰਕ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਢੀਂਡਸਾ ਸਾਹਿਬ ਨੇ ਅੱਜ ਸਵੇਰੇ ਆਪਣੀ ਆਖਰੀ ਸਾਹ ਲੈ ਲਈ। ਉਨ੍ਹਾਂ ਦੇ ਨਿਧਨ ਨਾਲ ਪੰਜਾਬ ਨੇ ਇੱਕ ਅਜਿਹਾ ਰਾਜਨੀਤਿਕ ਵਿਅਕਤੀ ਗੁਆ ਦਿੱਤਾ ਹੈ, ਜੋ ਸਦੀਆਂ ਯਾਦ ਰੱਖਿਆ ਜਾਵੇਗਾ।

ਸੁਖਦੇਵ ਸਿੰਘ ਢੀਂਡਸਾ, ਜੋ ਕਿ ਕਈ ਦਹਾਕਿਆਂ ਤੱਕ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਰਹੇ, ਨੇ ਸਾਲ 2019 ਵਿੱਚ ਪਦਮ ਭੂਸ਼ਣ ਪੁਰਸਕਾਰ ਹਾਸਲ ਕੀਤਾ ਸੀ। ਉਹ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹਿ ਚੁੱਕੇ ਸਨ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਦਿਸ਼ਾ ਨਿਰਧਾਰਣ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ।

ਰਾਜਨੀਤਕ ਕਰੀਅਰ ਦੀ ਝਲਕ:

  • ਢੀਂਡਸਾ ਨੇ 1972 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਦਾਖਲਾ ਲਿਆ।
  • ਉਨ੍ਹਾਂ ਨੇ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸੁਨਾਮ ਹਲਕੇ ਤੋਂ ਕਈ ਵਾਰੀ ਚੋਣਾਂ ਜਿੱਤੀਆਂ।
  • 1980 ਵਿੱਚ ਸੰਗਰੂਰ ਤੋਂ ਅਤੇ 1985 ਵਿੱਚ ਮੁੜ ਸੁਨਾਮ ਤੋਂ ਜਿੱਤ ਹਾਸਲ ਕੀਤੀ।
  • ਉਨ੍ਹਾਂ ਨੇ 14ਵੀਂ ਲੋਕ ਸਭਾ ਵਿੱਚ ਸੰਗਰੂਰ ਹਲਕੇ ਦੀ ਨੁਮਾਇੰਦਗੀ ਕੀਤੀ।
  • 1998 ਤੋਂ 2004 ਤੱਕ ਰਾਜ ਸਭਾ ਮੈਂਬਰ ਰਹੇ।
  • ਅਟਲ ਬਿਹਾਰੀ ਵਾਜਪਈ ਦੀ ਸਰਕਾਰ ‘ਚ 2000 ਤੋਂ 2004 ਤੱਕ ਕੇਂਦਰੀ ਮੰਤਰੀ ਰਹੇ।

ਜੀਵਨ ਦੀ ਸ਼ੁਰੂਆਤ ਅਤੇ ਸਿੱਖਿਆ:

ਉਨ੍ਹਾਂ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿੱਚ ਹੋਇਆ। ਢੀਂਡਸਾ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਪੜ੍ਹਾਈ ਕੀਤੀ ਜਿੱਥੇ ਉਹ ਵਿਦਿਆਰਥੀ ਕੌਂਸਲ ਦੇ ਸਕੱਤਰ ਵੀ ਚੁਣੇ ਗਏ।

ਅੰਤਮ ਦਰਸ਼ਨ ਤੇ ਅੰਤਿਮ ਸਸਕਾਰ:

ਉਨ੍ਹਾਂ ਦੇ ਅੰਤਮ ਦਰਸ਼ਨਾਂ ਅਤੇ ਅੰਤਿਮ ਸਸਕਾਰ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਜਲਦ ਸਾਂਝੀ ਕੀਤੀ ਜਾਵੇਗੀ। ਪੰਜਾਬ ਸਿਆਸਤ ਅਤੇ ਅਕਾਲੀ ਦਲ ਲਈ ਇਹ ਇਕ ਵੱਡਾ ਨੁਕਸਾਨ ਹੈ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *