ਸ਼ਿਵ ਬਟਾਲਵੀ ਤੇ ਸੁਰਜੀਤ ਪਾਤਰ ਦੀ ਯਾਦ 'ਚ ਸਮਾਗਮਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਸ਼ਿਵ ਕੁਮਾਰ ਬਟਾਲਵੀ ਅਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਕਲਾ ਭਵਨ ਵਿਖੇ ਇੱਕ ਵਿਸ਼ੇਸ਼ ਕਾਵਿ-ਮਹਿਫ਼ਿਲ ਸਜਾਈ ਗਈ।

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਦੇ ਮਹਿਬੂਬ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ ਅਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਇੱਕ ਨਿਵੇਕਲਾ ਸਮਾਗਮ ਕਰਵਾਇਆ, ਜਿਸ ਵਿੱਚ ਹਾਜ਼ਰ ਸਰੋਤਿਆਂ ਵੱਲੋਂ ਇਹਨਾਂ ਦੋਹਾਂ ਕਵੀਆਂ ਦੀਆਂ ਸੱਠ ਤੋਂ ਵੱਧ ਰਚਨਾਵਾਂ ਦਾ ਕਾਵਿ-ਪਾਠ ਅਤੇ ਗਾਇਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ 7 ਮਈ 1973 ਨੂੰ ਅਤੇ ਡਾ. ਸੁਰਜੀਤ ਪਾਤਰ 11 ਮਈ 2024 ਨੂੰ ਦੁਨਿਆਵੀ ਤੌਰ ‘ਤੇ ਸਾਥੋਂ ਵਿੱਛੜ ਗਏ ਸਨ।

ਪੰਜਾਬੀ ਲੇਖਕ ਸਭਾ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ ਕਿ ਇਸ ਸਮਾਗਮ ਵਿੱਚ ਉਹ ਇਹਨਾਂ ਦੋਹਾਂ ਸ਼ਾਇਰਾਂ ਦੇ ਕਲਾਮ ਹੀ ਸੁਣਾਉਣ। ਸਟੇਜ ‘ਤੇ ਦੋ ਹੀ ਕੁਰਸੀਆਂ ਰੱਖੀਆਂ ਗਈਆਂ, ਜੋ ਇਸ ਗੱਲ ਦਾ ਪ੍ਰਤੀਕ ਸਨ ਕਿ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ ਸਨ ਅਤੇ ਪ੍ਰਧਾਨਗੀ ਸ਼ਿਵ ਕੁਮਾਰ ਬਟਾਲਵੀ ਦੀ ਸੀ। ਪੂਰੀ ਤਰ੍ਹਾਂ ਭਰੇ ਹੋਏ ਇਸ ਹਾਲ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਆਪਣੇ ਆਪ ਵਿੱਚ ਵਿਲੱਖਣ ਸੀ। ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਆਪੋ-ਆਪਣੇ ਹਿੱਸੇ ਦੇ ਸ਼ਿਵ-ਪਾਤਰ ਨੂੰ ਉਹਨਾਂ ਦੀਆਂ ਰਚਨਾਵਾਂ ਰਾਹੀਂ ਯਾਦ ਕਰਨਾ ਅੱਜ ਦੇ ਸਮਾਗਮ ਦੀ ਖ਼ਾਸੀਅਤ ਸੀ।

ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹਨਾਂ ਦੋਹਾਂ ਮਹਾਨ ਕਵੀਆਂ ਨੂੰ ਮਿਲਿਆ ਪਿਆਰ ਦੱਸ ਰਿਹਾ ਸੀ ਕਿ ਉਹ ਕਿਸ ਪੱਧਰ ਦੀ ਮਕਬੂਲੀਅਤ ਰੱਖਦੇ ਸਨ। ਉਹਨਾਂ ਦੇ ਲਿਖੇ ਗੀਤ, ਗ਼ਜ਼ਲਾਂ, ਨਜ਼ਮਾਂ ਅਤੇ ਕਵਿਤਾਵਾਂ ਨਵੀਂ ਪੀੜ੍ਹੀ ਵਿੱਚ ਵੀ ਓਨੀਆਂ ਹੀ ਪਸੰਦ ਕੀਤੀਆਂ ਜਾਂਦੀਆਂ ਹਨ। ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦੋਹਾਂ ਸ਼ਾਇਰਾਂ ਨਾਲ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਰਿਟਾਇਰਡ ਆਈ.ਏ.ਐੱਸ. ਅਧਿਕਾਰੀ ਕੈਪਟਨ ਨਰਿੰਦਰ ਸਿੰਘ ਨੂੰ ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਨਿੰਮੀ ਵਸ਼ਿਸ਼ਟ ਨੇ ਸ਼ਿਵ ਦੀ ਰਚਨਾ ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ’ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਲਾਭ ਸਿੰਘ ਲਹਿਲੀ ਨੇ ਸੁਰਜੀਤ ਪਾਤਰ ਦੀ ਕਵਿਤਾ ‘ਕੋਈ ਡਾਲੀਆਂ ਚੋਂ ਲੰਘਿਆ’ ਸੁਣਾਈ। ਮੀਤ ਰੰਗਰੇਜ਼ ਨੇ ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ’ ਸੁਣਾ ਕੇ ਬਹੁਤ ਵਾਹ-ਵਾਹ ਖੱਟੀ। ਰੇਖਾ ਮਿੱਤਲ ਨੇ ‘ਮਾਂ ਦਿਵਸ’ ਨੂੰ ਸਮਰਪਿਤ ਸੁਰਜੀਤ ਪਾਤਰ ਦੀ ਕਵਿਤਾ ‘ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਹੀਂ ਆਈ’ ਸੁਣਾਈ। ਗੁਰਨੀਤ ਕੌਰ ਨੇ ਸ਼ਿਵ ਦੀ ਕਵਿਤਾ ਵੱਖਰੇ ਅੰਦਾਜ਼ ਵਿੱਚ ਸੁਣਾਈ। ਸੁਨੀਤ ਮਦਾਨ ਨੇ ‘ਆਇਆ ਨੰਦ ਕਿਸ਼ੋਰ’ ਦਾ ਵਧੀਆ ਉਚਾਰਣ ਕੀਤਾ। ਦੀਪਕ ਚਨਾਰਥਲ ਨੇ ਸੁਰਜੀਤ ਪਾਤਰ ਦੀ ਇੱਕ ਕਵਿਤਾ ਪੇਸ਼ ਕੀਤੀ। ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਲਿੱਲੀ ਸਵਰਨ, ਦਰਸ਼ਨ ਤਿਉਣਾ, ਪ੍ਰੋ. ਗੁਰਦੇਵ ਸਿੰਘ ਦੇਵ, ਸਤੀਸ਼ ਵਸ਼ਿਸ਼ਟ, ਹਰਿੰਦਰ ਸਿੰਘ ਸੋਹਲ ਨੇ ਸਮਾਂ ਬੰਨ੍ਹਿਆ।

ਗੋਵਰਧਨ ਗੱਬੀ, ਕੁਲਦੀਪ ਕੌਰ, ਬਾਬੂ ਰਾਮ ਦੀਵਾਨਾ, ਸਰਬਜੀਤ ਸਿੰਘ ਪੱਡਾ, ਨਰਿੰਦਰ ਕੌਰ, ਨੀਨਾ ਸੈਣੀ, ਰਾਜੇਸ਼ ਬੇਨੀਵਾਲ, ਪ੍ਰਤਾਪ ਪਾਰਸ, ਰਾਜ ਸਮੱਧਰ, ਆਰ. ਕੇ. ਭਸੀਨ, ਰਬਿੰਦਰ ਸਿੰਘ ਲੁਬਾਣਾ, ਗੁਰਦਾਸ ਸਿੰਘ ਦਾਸ, ਹਰਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ, ਅਤਰ ਸਿੰਘ ਖੁਰਾਣਾ, ਨਰਿੰਦਰ ਨਸਰੀਨ, ਮਾਨ ਸਿੰਘ, ਰਮਨਦੀਪ ਰਮਨੀਕ, ਨਰਿੰਦਰ ਕੌਰ ਲੌਂਗੀਆ, ਰਤਨ ਬਾਬਕਵਾਲਾ, ਪਿਆਰਾ ਸਿੰਘ ਰਾਹੀ, ਬਿੰਦੂ ਜੈਤਕਾ, ਅਮਰ ਵਿਰਦੀ, ਮੰਦਰ ਗਿੱਲ, ਆਰ. ਐੱਸ. ਲਿਬਰੇਟ, ਨਵਨੀਤ ਕੌਰ ਮਠਾੜੂ, ਸ਼ੀਨੂ ਵਾਲੀਆ, ਰਜਿੰਦਰ ਕੌਰ ਸਰਾਓ, ਕੰਵਲ ਨੈਣ ਸਿੰਘ ਸੇਖੋਂ, ਚਰਨਜੀਤ ਸਿੰਘ ਕਲੇਰ, ਇੰਜ. ਪਵਨ ਕੁਮਾਰ, ਨੀਲਮ ਗੋਇਲ, ਗੁਰਿੰਦਰ ਕੌਰ, ਰੂਪ ਸਿੰਘ ਦਿਓਲ, ਅਤੇ ਇਮਰੋਜ਼ ਮਾਨ ਨੇ ਸ਼ਿਵ-ਪਾਤਰ ਦੀ ਸ਼ਾਇਰੀ ਨੂੰ ਸਜੀਵ ਕੀਤਾ।

ਦਵਿੰਦਰ ਸਿੰਘ ਸਰੋਇਆ, ਸੁਖਵਿੰਦਰ ਸਿੰਘ ਸਿੱਧੂ, ਮਿੰਨੀ ਸਰਕਾਰੀਆ, ਪ੍ਰਿੰ. ਗੁਰਦੇਵ ਪਾਲ, ਡਾ. ਅਵਤਾਰ ਸਿੰਘ ਪਤੰਗ, ਸਿਮਰਜੀਤ ਗਰੇਵਾਲ, ਚਰਨਜੀਤ ਕੌਰ ਬਾਠ, ਸੁਰਿੰਦਰ ਸ਼ਰਮਾ, ਵਰਿੰਦਰ ਸਿੰਘ ਚੱਠਾ, ਵਿਜੇ ਗਰੋਵਰ, ਪ੍ਰੀਤਮ ਸਿੰਘ ਰੁਪਾਲ, ਮਹਿੰਦਰ ਸਿੰਘ ਸੰਧੂ, ਕੁਲਵੰਤ ਕੌਰ, ਸੁਨੀਤਾ ਭਸੀਨ, ਸੰਜੀਵ ਵਸ਼ਿਸ਼ਟ, ਗੁਰਚਰਨ ਸਿੰਘ, ਤੇਜਾ ਸਿੰਘ ਥੂਹਾ, ਵਿੰਦਰ ਮਾਝੀ, ਨਰਿੰਦਰ ਸਿੰਘ ਦੌੜਕਾ, ਪਰਮਿੰਦਰ ਸਿੰਘ ਮਦਾਨ, ਗੁਰਦਰਸ਼ਨ ਸਿੰਘ ਮਾਵੀ, ਦੀਪਕ ਰਿਖੀ, ਗੁਰਜੰਟ ਸਿੰਘ, ਡਾ. ਜੋਧ ਸਿੰਘ, ਸਤਵੰਤ ਸਿੰਘ, ਡਾ. ਮਨਜੀਤ ਸਿੰਘ ਮਝੈਲ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਵਿਨੋਦ ਜੈਦਕਾ, ਪ੍ਰਭਜੋਤ ਸਿੰਘ, ਰਮਨਦੀਪ ਸਿੰਘ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਅਮਨਦੀਪ ਸਿੰਘ ਸੈਣੀ, ਜਸਪਾਲ ਸਿੰਘ ਦੇਸੂਵੀ, ਜਗਸੀਰ ਸਿੰਘ ਅਤੇ ਨਰੇਸ਼ ਕੁਮਾਰ ਦੀ ਹਾਜ਼ਰੀ ਨੇ ਵੀ ਸਮਾਗਮ ਦੀਆਂ ਰੌਣਕਾਂ ਵਧਾਈਆਂ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *