ਰਾਜ ਕਾਕੜਾ ਦੀ ਪਹਿਲੀ ਪੁਸਤਕ ‘ਪੈਂਡਾ’ ਚੰਡੀਗੜ੍ਹ ਵਿੱਚ ਲੋਕ ਅਰਪਿਤਰਾਜ ਕਾਕੜਾ ਦੀ ਪਹਿਲੀ ਪੁਸਤਕ ‘ਪੈਂਡਾ’ ਚੰਡੀਗੜ੍ਹ ਵਿੱਚ ਲੋਕ ਅਰਪਿਤ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤਕ ਤੇ ਸਭਿਆਚਾਰਕ ਹਸਤੀਆਂ ਦੀ ਸ਼ਿਰਕਤ

ਚੰਡੀਗੜ੍ਹ : ਰਾਜ ਕਾਕੜਾ ਦੀ ਪਹਿਲੀ ਪੁਸਤਕ ‘ਪੈਂਡਾ: ਇਸ਼ਕ-ਏ-ਮਜਾਜ਼ੀ ਤੋਂ ਇਸ਼ਕ-ਏ-ਹਕੀਕੀ ਦਾ’ ਦਾ ਲੋਕ ਅਰਪਣ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਗਿਆ। ਇਸ ਸਮਾਗਮ ਵਿੱਚ ਸਾਹਿਤ, ਪੱਤਰਕਾਰਤਾ, ਸੰਗੀਤ ਅਤੇ ਰੰਗਮੰਚ ਨਾਲ ਜੁੜੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।

ਰਾਜ ਕਾਕੜਾ ਪੰਜਾਬੀ ਸਾਹਿਤ ਅਤੇ ਗੀਤਕਾਰੀ ਦੀ ਦੁਨੀਆ ਵਿੱਚ ਇੱਕ ਮਾਣਯੋਗ ਨਾਮ ਹਨ। ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਮੁੱਦਿਆਂ ‘ਤੇ ਉਹਨਾਂ ਦੀ ਸੂਝਵਾਨ ਲੇਖਣੀ ਨੂੰ ਖਾਸ ਪਹਿਚਾਣ ਮਿਲੀ ਹੈ। ਉਹਨਾਂ ਦੇ ਲਿਖੇ ਗੀਤਾਂ ਨੂੰ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਨਛੱਤਰ ਗਿੱਲ, ਕੈਲਾਸ਼ ਖੇਰ, ਰਾਹਤ ਫ਼ਤਹਿ ਅਲੀ ਖ਼ਾਨ, ਰਣਜੀਤ ਬਾਵਾ, ਮਾਸਟਰ ਸਲੀਮ ਅਤੇ ਹੋਰ ਕਈ ਮਸ਼ਹੂਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਰਾਜ ਕਾਕੜਾ ਨੇ ਪੰਜ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ।

ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਰਾਜ ਕਾਕੜਾ ਦੀ ਸ਼ਾਇਰੀ ਸਮਾਜਿਕ ਚੇਤਨਾ ਨੂੰ ਕਾਵਿਕ ਅੰਦਾਜ਼ ਵਿੱਚ ਪੇਸ਼ ਕਰਨ ਦੀ ਅਨੋਖੀ ਸਮਰੱਥਾ ਰੱਖਦੀ ਹੈ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜ ਕਾਕੜਾ ਦੀ ਕਲਮ ਸੱਚ ਅਤੇ ਪੰਜਾਬੀ ਰੂਹਦਾਰੀ ਨਾਲ ਜੁੜੀਆਂ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦੀ ਹੈ।

ਪੁਸਤਕ ਲੋਕ ਅਰਪਣ ਸਮੇਂ ਲੋਕ ਗਾਇਕ ਬਾਈ ਹਰਦੀਪ, ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਕਰਨੈਲ ਸਿੰਘ ਪੀਰਮੁਹੰਮਦ, ਹਰਜੀਤ ਗਰੇਵਾਲ, ਮਨਜੀਤ ਸਿੰਘ, ਦਰਸ਼ਨ ਔਲਖ, ਹਰੀ ਓਮ ਜਲੋਟਾ, ਬਲਕਾਰ ਸਿੱਧੂ ਅਤੇ ਹੋਰ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ।

ਸਮਾਗਮ ਦੌਰਾਨ ਬੋਲਦਿਆਂ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਨੇ ਕਿਹਾ ਕਿ ਚੰਗੀ ਲੇਖਣੀ ਆਪਣੇ ਕਦਰਦਾਨ ਆਪ ਲੱਭ ਲੈਂਦੀ ਹੈ। ਹਰਜੀਤ ਗਰੇਵਾਲ ਨੇ ਰਾਜ ਕਾਕੜਾ ਦੀ ਸੰਜੀਦਾ ਅਤੇ ਵਿਚਾਰਸ਼ੀਲ ਸ਼ਖ਼ਸੀਅਤ ਦੀ ਸਰਾਹਨਾ ਕੀਤੀ। ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਦਾ ਸੱਚਾ ਪੁੱਤ ਕਰਾਰ ਦਿੱਤਾ, ਜਦਕਿ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਜ ਕਾਕੜਾ ਦਾ ਸਿੱਖ ਫ਼ਲਸਫ਼ੇ ‘ਤੇ ਅਧਿਐਨ ਵੀ ਕਾਬਿਲ-ਏ-ਤਾਰੀਫ਼ ਹੈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਜ ਕਾਕੜਾ ਨੇ ਕਿਹਾ ਕਿ ਜੀਵਨ ਦੇ ਇਸ “ਪੈਂਡੇ” ਦੌਰਾਨ ਉਹ ਕਈ ਪੜਾਵਾਂ ਵਿੱਚੋਂ ਗੁਜ਼ਰੇ ਅਤੇ ਇਹ ਯਾਤਰਾ ਸੰਸਾਰਿਕ ਪ੍ਰੇਮ ਤੋਂ ਰੱਬੀ ਪ੍ਰੇਮ ਤੱਕ ਦੇ ਮਿਲਾਪ ਦਾ ਸਬੱਬ ਬਣੀ। ਉਹਨਾਂ ਕਿਹਾ ਕਿ ਇਹ ਪੁਸਤਕ ਉਹਨਾਂ ਦੇ ਅੰਦਰੂਨੀ ਅਨੁਭਵਾਂ ਅਤੇ ਰੂਹਾਨੀ ਯਾਤਰਾ ਦਾ ਪ੍ਰਤੀਬਿੰਬ ਹੈ।

ਅੰਤ ਵਿੱਚ ਬਾਈ ਹਰਦੀਪ ਨੇ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਕਾਕੜਾ ਪੰਜਾਬ ਦੀ ਧਰਤੀ ਦਾ ਵੱਡਾ ਮਾਣ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਕਲਮ ਹੋਰ ਵੀ ਮਿਆਰੀ ਸਿਰਜਣਾ ਪੰਜਾਬੀ ਸਾਹਿਤ ਨੂੰ ਦੇਵੇਗੀ।

ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਪੱਤਰਕਾਰਾਂ, ਕਲਾਕਾਰਾਂ ਅਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਵਰਿੰਦਰ ਚੱਠਾ, ਕੁਲਬੀਰ ਸੈਣੀ, ਮਨਜੀਤ ਕੌਰ ਮੀਤ, ਯਾਦ ਧਾਲੀਵਾਲ, ਲਾਭ ਸਿੰਘ ਲਹਿਲੀ, ਸ਼੍ਰੀਕਾਂਤ ਅਚਾਰੀਆ, ਸਰਬਜੀਤ ਸਿੰਘ ਪੱਡਾ, ਹਰਬੰਸ ਸੋਢੀ, ਨਵਲ ਧੀਰ, ਗੁਰਪ੍ਰੀਤ ਖੋਖਰ, ਜਸਕਰਨ ਸਿੰਘ ਮਲੂਕਾ, ਅਜੈ ਵਰਮਾ, ਆਤਿਸ਼ ਗੁਪਤਾ, ਅੰਮ੍ਰਿਤ ਸਿੱਧੂ ਅਤੇ ਡਾ. ਸਤਿੰਦਰ ਸਿੰਘ ਬੇਦੀ ਸਮੇਤ ਹੋਰ ਕਈ ਹਸਤੀਆਂ ਦੀ ਹਾਜ਼ਰੀ ਵਰਨਣਯੋਗ ਰਹੀ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *