PunjabWeather, WeatherUpdate, RainAlert, DustStorm, Thunderstorm, Temperature Drop, May Weather, WeatherForecast, IMDAlert, StormWarning, Rain In Punjab, Dust Storm Alert, LightningAlert, Wind Speed Alert, Punjab Newsਅਗਲੇ ਦਿਨਾਂ 'ਚ ਮੌਸਮ 'ਚ ਬਦਲਾਅ: ਹਲਕੀ ਵਰਖਾ, ਧੂੜ ਦੇ ਤੂਫ਼ਾਨ ਅਤੇ ਤਾਪਮਾਨ 'ਚ ਕਮੀ ਦੀ ਸੰਭਾਵਨਾ

ਚੰਡੀਗੜ੍ਹ, 30 ਅਪ੍ਰੈਲ 2025: ਪੰਜਾਬ ਵਿੱਚ ਅਗਲੇ ਦਿਨਾਂ ਵਿੱਚ ਮੌਸਮ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਸੂਬੇ ਵਿੱਚ ਵਰਖਾ , ਗੜੇ ਮਾਰੀ ਅਤੇ ਧੂੜ ਨਾਲ ਭਰੀਆਂ ਤੇਜ਼ ਹਵਾਵਾਂ ਚੱਲਣ ਦਾ ਯੈਲੂ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਇਸ ਦੇ ਬਾਅਦ ਰਾਜ ‘ਚ ਤਾਪਮਾਨ ‘ਚ 2 ਤੋਂ 4 ਡਿਗਰੀ ਸੈਲਸੀਅਸ ਦੀ ਕਮੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 1 ਮਈ ਤੋਂ 5 ਮਈ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਦਰਜੇ ਦੀ ਵਰਖਾ ਹੋ ਸਕਦੀ ਹੈ, ਜਦਕਿ 2 ਅਤੇ 6 ਮਈ ਨੂੰ ਵੀ ਕਈ ਥਾਵਾਂ ‘ਤੇ ਵਰਖਾ ਹੋਣ ਦੇ ਆਸਾਰ ਹਨ।

01, 03, 04 ਅਤੇ 05 ਮਈ ਨੂੰ ਰਾਜ ਦੇ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੇ ਦਰਜੇ ਦੀ ਵਰਖਾ ਹੋ ਸਕਦੀ ਹੈ, ਜਦਕਿ 02 ਅਤੇ 06 ਮਈ ਨੂੰ ਵੱਖ-ਵੱਖ ਥਾਵਾਂ ‘ਤੇ ਵਰਖਾ ਹੋਣ ਦੀ ਸੰਭਾਵਨਾ ਹੈ। 30 ਅਪ੍ਰੈਲ ਨੂੰ ਰਾਜ ਵਿੱਚ ਮੌਸਮ ਸੁੱਕਾ ਰਹੇਗਾ।

01 ਮਈ: ਕੁਝ ਥਾਵਾਂ ‘ਤੇ ਗੜੇ ਮਾਰ ਬਾਰਸ਼/ਬਿਜਲੀ ਚਮਕਣ/50-60 ਕਿੱਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾ ਅਤੇ ਧੂੜੀ ਦੇ ਤੂਫ਼ਾਨ ਦੀ ਸੰਭਾਵਨਾ।

02 ਤੋਂ 05 ਮਈ: ਵੱਖ-ਵੱਖ ਥਾਵਾਂ ‘ਤੇ 40-50 ਕਿੱਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾ ਸਮੇਤ ਥੰਡਰਸਟਾਰਮ ਅਤੇ ਬਿਜਲੀ ਚਮਕਣ ਦੀ ਸੰਭਾਵਨਾ।

01 ਅਤੇ 02 ਮਈ: ਵੱਖ-ਵੱਖ ਥਾਵਾਂ ‘ਤੇ ਧੂੜ ਦੇ ਤੂਫ਼ਾਨ ਦੀ ਸੰਭਾਵਨਾ।

🔹 01 ਮਈ:

ਹਲਕੀ ਤੋਂ ਦਰਮਿਆਨੀ ਵਰਖਾ:

ਕੁਝ ਥਾਵਾਂ: ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਐੱਸ.ਏ.ਐੱਸ. ਨਗਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ
ਵੱਖ-ਵੱਖ ਥਾਂਵਾਂ: ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਪਟਿਆਲਾ

ਗੜੇ ਮਾਰ ਬਾਰਸ਼/ਬਿਜਲੀ/ਤੇਜ਼ ਹਵਾ (50-60 ਕਿਮੀ/ਘੰਟਾ) ਅਤੇ ਧੂੜ ਦਾ ਤੁਫ਼ਾਨ: ਵੱਖ-ਵੱਖ ਥਾਵਾਂ: ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐੱਸ.ਏ.ਐੱਸ. ਨਗਰ

ਗੜੇ ਮਾਰ ਬਾਰਸ਼/ਬਿਜਲੀ/ਤੇਜ਼ ਹਵਾ (40-50 ਕਿਮੀ/ਘੰਟਾ) ਅਤੇ ਧੂੜ ਦਾ ਤੂਫ਼ਾਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਮੁਕਤਸਰ, ਬਠਿੰਡਾ, ਮਾਨਸਾ, ਮਲੇਰਕੋਟਲਾ

ਧੂੜ ਦਾ ਤੁਫ਼ਾਨ: ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਰਨਾਲਾ, ਸੰਗਰੂਰ

🔹 02 ਮਈ:

ਹਲਕੀ ਤੋਂ ਦਰਮਿਆਨੀ ਵਰਖਾ: ਵੱਖ-ਵੱਖ ਥਾਵਾਂ: ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਐੱਸ.ਏ.ਐੱਸ. ਨਗਰ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ

ਗੜੇ ਮਾਰ ਬਾਰਸ਼/ਬਿਜਲੀ/ਤੇਜ਼ ਹਵਾ (30-40 ਕਿਮੀ/ਘੰਟਾ) ਅਤੇ ਧੂੜ ਦਾ ਤੂਫ਼ਾਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐੱਸ.ਏ.ਐੱਸ. ਨਗਰ, ਮਲੇਰਕੋਟਲਾ

ਧੂੜ ਦਾ ਤੂਫ਼ਾਨ: ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ

🔹 03 ਮਈ:

ਹਲਕੀ ਤੋਂ ਦਰਮਿਆਨੀ ਵਰਖਾ: ਕੁਝ ਥਾਵਾਂ: ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ

ਵੱਖ-ਵੱਖ ਥਾਵਾਂ: ਰੂਪਨਗਰ, ਐੱਸ.ਏ.ਐੱਸ. ਨਗਰ, ਫ਼ਤਿਹਗੜ੍ਹ ਸਾਹਿਬ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮੋਗਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਪਟਿਆਲਾ

ਗੜੇ ਮਾਰ ਬਾਰਸ਼/ਬਿਜਲੀ/ਤੇਜ਼ ਹਵਾ (30-40 ਕਿਮੀ/ਘੰਟਾ): ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐੱਸ.ਏ.ਐੱਸ. ਨਗਰ

🔹 04 ਮਈ:

ਹਲਕੀ ਤੋਂ ਦਰਮਿਆਨੀ ਵਰਖਾ:

ਕੁਝ ਥਾਵਾਂ: ਰੂਪਨਗਰ, ਐੱਸ.ਏ.ਐੱਸ. ਨਗਰ

ਵੱਖ-ਵੱਖ ਥਾਵਾਂ: ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਰੀਦਕੋਟ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਪਟਿਆਲਾ

ਗੜੇ ਮਾਰ ਬਾਰਸ਼/ਬਿਜਲੀ/ਤੇਜ਼ ਹਵਾ (30-40 ਕਿਮੀ/ਘੰਟਾ): ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ, ਪਟਿਆਲਾ, ਐੱਸ.ਏ.ਐੱਸ. ਨਗਰ

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *