ਚੰਡੀਗੜ੍ਹ, 31 ਅਗਸਤ: ਪੰਜਾਬ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, 31 ਅਗਸਤ ਅਤੇ 01 ਸਤੰਬਰ ਨੂੰ ਪੰਜਾਬ ਦੇ ਕਈ ਜਿਲਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਅਤੇ ਕੁਝ ਜਿਲਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 2 ਸਤੰਬਰ ਨੂੰ ਵੀ ਕਈ ਜਿਲਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਲਈ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਜ਼ਿਲ੍ਹਾਵਾਰ ਮੌਸਮ ਪੂਰਵਾਨੁਮਾਨ ਅਤੇ ਚੇਤਾਵਨੀ ( 1 ਤੋਂ 2 ਸਤੰਬਰ 2025)
1 ਸਤੰਬਰ 2025
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਹਿਗੜ੍ਹ ਸਾਹਿਬ: ਕੁਝ ਥਾਵਾਂ ’ਤੇ ਗਰਜ ਦੇ ਨਾਲ ਤੂਫ਼ਾਨ, ਬਿਜਲੀ ਲਿਸ਼ਕਣ ਅਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ। ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ।
ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, SAS ਨਗਰ: ਕੁਝ ਇਲਾਕਿਆਂ ’ਤੇ ਬਿਜਲੀ ਲਿਸ਼ਕਣ ਨਾਲ ਗਰਜ ਅਤੇ ਭਾਰੀ ਬਾਰਿਸ਼ ਦੀ ਸੰਭਾਵਨਾ। ਬਾਕੀ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼।
ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ: ਕੁਝ ਇਲਾਕਿਆਂ ’ਤੇ ਗਰਜ ਬਿਜਲੀ ਕੜਕ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ। ਕਈ ਥਾਵਾਂ ’ਤੇ ਹਲਕੀ-ਦਰਮਿਆਨੀ ਬਾਰਿਸ਼।
2 ਸਤੰਬਰ 2025
ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ: ਗਰਜ ਬਿਜਲੀ ਕੜਕ ਨਾਲ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਚਾਂਸ। ਬਾਕੀ ਥਾਵਾਂ ’ਤੇ ਹਲਕੀ-ਦਰਮਿਆਨੀ ਬਾਰਿਸ਼।
ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਫਤਹਿਗੜ੍ਹ ਸਾਹਿਬ, SAS ਨਗਰ, ਪਟਿਆਲਾ: ਕੁਝ ਥਾਵਾਂ ’ਤੇ ਬਿਜਲੀ ਲਿਸ਼ਕਣ ਅਤੇ ਭਾਰੀ ਬਾਰਿਸ਼। ਬਾਕੀ ਥਾਂਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼।
ਬਾਕੀ ਸਾਰੇ ਜਿਲ੍ਹੇ: ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾਤਰ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਦੋਂ ਕਿ ਕੁਝ ਇਲਾਕਿਆਂ ‘ਚ ਭਾਰੀ ਵਰਖਾ ਦੇ ਮੀਂਹ ਪੈਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਕੁਝ ਸਥਾਨਾਂ ‘ਤੇ ਗਰਜ ਦੇ ਨਾਲ ਬਾਰਿਸ਼ ਅਤੇ ਬਿਜਲੀ ਕੜਕਣ ਦੀਆਂ ਘਟਨਾਵਾਂ ਵੀ ਵਾਪਰੀਆਂ।
ਤਾਪਮਾਨ ‘ਚ ਭਾਰੀ ਗਿਰਾਵਟ
- ਹਰਿਆਣਾ: ਕਲ ਦੇ ਮੁਕਾਬਲੇ ਅੱਜ ਔਸਤ ਅਧਿਕਤਮ ਤਾਪਮਾਨ ਵਿੱਚ -3.8°C ਦੀ ਗਿਰਾਵਟ ਆਈ ਹੈ। ਰਾਜ ਦਾ ਔਸਤ ਤਾਪਮਾਨ ਸਾਧਾਰਣ ਤੋਂ -5.7°C ਕਮ ਹੈ। ਰੋਹਤਕ ਵਿੱਚ ਰਾਜ ਦਾ ਸਭ ਤੋਂ ਉੱਚ ਤਾਪਮਾਨ 31.2°C ਦਰਜ ਕੀਤਾ ਗਿਆ।
- ਪੰਜਾਬ: ਕਲ ਦੇ ਮੁਕਾਬਲੇ ਅੱਜ ਔਸਤ ਅਧਿਕਤਮ ਤਾਪਮਾਨ ਵਿੱਚ -4.9°C ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜ ਦਾ ਔਸਤ ਤਾਪਮਾਨ ਸਾਧਾਰਣ ਤੋਂ -6.9°C ਕਮ ਹੈ। ਭਟਿੰਡਾ ਅਤੇ ਗੁਰਦਾਸਪੁਰ ਵਿੱਚ ਰਾਜ ਦਾ ਸਭ ਤੋਂ ਉੱਚ ਤਾਪਮਾਨ 30°C ਦਰਜ ਕੀਤਾ ਗਿਆ।
ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਲਈ ਅਗਲੇ 5 ਦਿਨਾਂ ਦਾ ਪੂਰਾ ਪੂਰਵਾਨੁਮਾਨ
| ਤਾਰੀਖ | ਮੌਸਮ | ਅਧਿਕਤਮ ਤਾਪਮਾਨ (°C) | ਨਿਊਨਤਮ ਤਾਪਮਾਨ (°C) |
|---|---|---|---|
| 01 ਸਤੰਬਰ | ਅੱਧ-ਬੱਦਲਵਾਈ, ਗਰਜ ਦੇ ਨਾਲ ਬਾਰਿਸ਼ | 25 | 25 |
| 02 ਸਤੰਬਰ | ਅੱਧ-ਬੱਦਲਵਾਈ, ਗਰਜ ਦੇ ਨਾਲ ਬਾਰਿਸ਼ | 26 | 25 |
| 03 ਸਤੰਬਰ | ਅੱਧ-ਬੱਦਲਵਾਈ, ਗਰਜ ਦੇ ਨਾਲ ਬਾਰਿਸ਼ | 29 | 26 |
| 04 ਸਤੰਬਰ | ਆਮ ਤੌਰ ‘ਤੇ ਬੱਦਲਵਾਈ, ਗਰਜ ਦੇ ਨਾਲ ਬਾਰਿਸ਼ | 30 | 26 |
| 05 ਸਤੰਬਰ | ਆਮ ਤੌਰ ‘ਤੇ ਬੱਦਲਵਾਈ, ਗਰਜ ਦੇ ਨਾਲ ਬਾਰਿਸ਼ | 31 | 27 |
ਸਾਵਧਾਨੀਆਂ
ਭਾਰੀ ਬਾਰਿਸ਼ ਕਾਰਨ ਨੀਵੇਂ ਇਲਾਕਿਆਂ ਵਿੱਚ ਜਲਭਰਾਵ ਦੇ ਹੋਣ ਦੇ ਚਾਂਸ ਵਧ ਜਾਂਦੇ ਹਨ।
ਗਰਜ-ਬਿਜਲੀ ਵਾਲੀ ਸਥਿਤੀ ਵਿੱਚ ਉਚੀਆਂ ਥਾਵਾਂ, ਰੁੱਖਾਂ ਜਾਂ ਬਿਜਲੀ ਦੇ ਖੰਭਿਆਂ ਦੇ ਨੇੜੇ ਨਾ ਖੜੇ ਹੋਵੋ।
ਵਾਹਨਾਂ ਨੂੰ ਹੋਲੀ ਸਪੀਡ ਨਾਲ ਚਲਾਉਣ ਅਤੇ ਘੱਟ ਦ੍ਰਿਸ਼ਟੀ ਵਾਲੇ ਦੌਰਾਨ ਵਧੀਕ ਸਾਵਧਾਨੀ ਵਰਤੋਂ।
ਕਿਸਾਨ ਭਰਾ ਨੂੰ ਸਲਾਹ ਦਿੱਤੀ ਗਈ ਹੈ ਕਿ ਆਪਣੀਆਂ ਫਸਲਾਂ ਦੀ ਰੱਖਿਆ ਲਈ ਮੌਸਮੀ ਬੁਲੇਟਿਨ ਤੇ ਨਜ਼ਰ ਰੱਖਣ।
ਪੰਜਾਬ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੌਸਮ ਵਿਭਾਗ ਦੇ ਅਪਡੇਟਸ ਨੂੰ ਧਿਆਨ ਨਾਲ ਸੁਣਦੇ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਰਹਿਣ, ਤਾਂ ਜੋ ਇਸ ਮੌਸਮੀ ਖ਼ਤਰੇ ਤੋਂ ਬਚਿਆ ਜਾ ਸਕੇ।

