ਸਿਹਤਮੰਦ ਜੀਵਨ ਲਈ ਪੋਸ਼ਣ ਬਹੁਤ ਜ਼ਰੂਰੀ ਹੈ। ਪਰ ਕੀ ਪੌਦਿਆਂ ਤੋਂ ਮਿਲਣ ਵਾਲਾ ਪ੍ਰੋਟੀਨ ਜਾਨਵਾਰਾਂ ਤੋਂ ਮਿਲਣ ਵਾਲੇ ਪ੍ਰੋਟੀਨ ਨਾਲੋਂ ਜਿਆਦਾ ਵਧੀਆ ਹੈ? ਲੰਬੇ ਸਮੇਂ ਤੋਂ ਇਹ ਆਮ ਸੁਣਿਆਂ ਜਾਂਦਾ ਹੈ ਕਿ ਲੰਬੀ ਉਮਰ ਲਈ ਮਾਸਾਹਾਰੀ ਦੀ ਥਾਂ ਸਾਕਾਦਾਰੀ ਭੋਜਨ ਤੋਂ ਮਿਲਣ ਵਾਲਾ ਪ੍ਰੋਟੀਨ ਜਿਆਦਾ ਵਧੀਆ ਹੈ। ਸ਼ਾਕਾਹਾਰੀ ਭੋਜਣ ਦੇ ਪ੍ਰੋਟੀਨ ਖਾਣ ਨਾਲ ਉਮਰ ਵਧਦੀ ਹੈ ਜਦਕਿ ਮਾਸਾਹਾਰੀ ਭੋਜਣ ਖਾਣ ਨਾਲ ਘੱਟਦੀ ਹੈ। ਪਰ ਨਵੇਂ ਅਧਿਆਨ ਵਿੱਚ ਵਿਗਿਆਨ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ ਹੈ। ਜੀ ਹਾਂ ਕੈਨੇਡਾ ਦੇ Ontario ਦੀ McMaster University ਦੇ ਵਿਗਿਆਨੀਆਂ 16,000 ਤੋਂ ਵੱਧ ਵਿਅਕਤੀਆਂ ਦੇ ਡਾਟਾ ਦਾ ਵਿਸਥਾਰ ਨਾਲ ਅਧਿਐਨ ਕੀਤਾ।
ਇਹ ਨਤੀਜੇ Applied Physiology, Nutrition, and Metabolism ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਹਨ। ਜਿਸ ਤੋਂ ਸਾਬਤ ਹੋਇਆ ਹੈ ਕਿ ਪ੍ਰੋਟੀਨ ਚਾਹੇ ਜਾਨਵਾਰ ਤੋਂ ਜਾਂ ਪੌਦਿਆਂ ਤੋਂ ਮਿਲੇ, ਇਸਦਾ ਲੰਬੀ ਉਮਰ ਉੱਤੇ ਕੋਈ ਫਰਕ ਨਹੀਂ ਪੈਂਦਾ। ਦੋਹਾਂ ਹੀ ਪ੍ਰੋਟੀਨ ਸਰੋਤ ਸਿਹਤ ਅਤੇ ਲੰਬੀ ਉਮਰ ਲਈ ਲਾਭਕਾਰੀ ਹੋ ਸਕਦੇ ਹਨ। ਹਾਲਾਂਕਿ, ਖੋਜਕਰਤਿਆਂ ਨੇ ਇਹ ਹੋਰ ਦੱਸਿਆ ਕਿ ਜਾਨਵਰਾਂ ਤੋਂ ਮਿਲਣ ਵਾਲੀ ਪ੍ਰੋਟੀਨ ਕੈਂਸਰ ਨਾਲ ਸੰਬੰਧਿਤ ਮੌਤ ਵਿੱਚ ਥੋੜੀ ਕਮੀ ਲਿਆਉਂਦੀ ਹੋ ਸਕਦੀ ਹੈ। ਦਿਲ ਦੀ ਬਿਮਾਰੀ ਜਾਂ ਹੋਰ ਕਾਰਨਾਂ ਨਾਲ ਮੌਤ ‘ਤੇ ਦੋਹਾਂ ਪ੍ਰੋਟੀਨ ਸਰੋਤਾਂ ਦਾ ਕੋਈ ਜ਼ਿਆਦਾ ਅਸਰ ਨਹੀਂ। ਪ੍ਰੈੱਸ ਰੀਲੀਜ ਦਾ ਲਿੰਕ
✅ ਕੀ ਸਿੱਖਿਆ ਮਿਲੀ?
👉 ਚਾਹੇ ਤੁਸੀਂ ਦਾਲਾਂ, ਸੋਯਾ, ਨਟਸ ਤੋਂ ਪ੍ਰੋਟੀਨ ਲੈਂਦੇ ਹੋ ਜਾਂ ਅੰਡਿਆਂ, ਮਾਸ ਜਾਂ ਦੂਧ ਤੋਂ – ਦੋਹਾਂ ਹੀ ਕਿਸਮਾਂ ਦੀ ਪ੍ਰੋਟੀਨ ਸਿਹਤ ਅਤੇ ਲੰਬੀ ਉਮਰ ਲਈ ਲਾਭਕਾਰੀ ਹੋ ਸਕਦੀ ਹੈ।
🔍 ਇਸ ਅਧਿਐਨ ਨੇ ਕਦੇ ਵੀ ਇਹ ਸਾਬਤ ਨਹੀਂ ਕੀਤਾ ਕਿ ਇੱਕ ਸਰੋਤ ਦੂਜੇ ਨਾਲੋਂ ਜ਼ਿਆਦਾ ਚੰਗਾ ਹੈ। ਇਹ observational study ਸੀ, ਜਿਸਦਾ ਅਰਥ ਹੈ ਕਿ ਇਹ ਸਿਰਫ ਸੰਭਾਵਨਾਵਾਂ ਬਾਰੇ ਦੱਸ ਸਕਦੀ ਹੈ – ਕਾਰਨ ਨਹੀਂ।
ਨੋਟ-ਇਹ ਜਾਣਕਾਰੀ ਸਿਰਫ਼ ਸੂਚਨਾ ਦੇ ਲਈ ਹੈ, ਇਲਾਜ ਜਾਂ ਡਾਇਟ ਲਈ ਮਾਹਰਾਂ ਤੋਂ ਸਲਾਹ ਲਵੋ।

