Demand for organic vegetables and medicinal plantsਡਾ. ਮੱਖਣ ਸਿੰਘ ਭੁੱਲਰ (ਨਿਰਦੇਸ਼ਕ, ਪਸਾਰ ਸਿੱਖਿਆ) ਨੇ ਮੀਟਿੰਗ ਦੌਰਾਨ ਕਿਹਾ ਕਿ ਜੈਵਿਕ ਖੇਤੀ ਨੂੰ ਅੱਗੇ ਵਧਾਉਣ ਲਈ ਸਮੁੱਚੀਆਂ ਧਿਰਾਂ ਨੂੰ ਇਕੱਠਾ ਹੋ ਕੇ ਵਿਚਾਰ-ਵਟਾਂਦਰਾ ਕਰਨਾ ਜਰੂਰੀ ਹੈ।

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਜੈਵਿਕ ਖੇਤੀ ਸਕੂਲ ਵੱਲੋਂ ਜੈਵਿਕ ਖੇਤੀ ਕਲੱਬ ਦੇ ਸਹਿਯੋਗ ਨਾਲ ਕੁਦਰਤੀ ਖੇਤੀ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਖ-ਵੱਖ ਮਾਹਿਰਾਂ, ਕਿਸਾਨਾਂ ਅਤੇ ਪਸਾਰ ਕਰਮੀਆਂ ਸਮੇਤ ਲਗਭਗ 70 ਹਿੱਸੇਦਾਰਾਂ ਨੇ ਸ਼ਮੂਲੀਅਤ ਕੀਤੀ।

ਡਾ. ਮੱਖਣ ਸਿੰਘ ਭੁੱਲਰ (ਨਿਰਦੇਸ਼ਕ, ਪਸਾਰ ਸਿੱਖਿਆ) ਨੇ ਮੀਟਿੰਗ ਦੌਰਾਨ ਕਿਹਾ ਕਿ ਜੈਵਿਕ ਖੇਤੀ ਨੂੰ ਅੱਗੇ ਵਧਾਉਣ ਲਈ ਸਮੁੱਚੀਆਂ ਧਿਰਾਂ ਨੂੰ ਇਕੱਠਾ ਹੋ ਕੇ ਵਿਚਾਰ-ਵਟਾਂਦਰਾ ਕਰਨਾ ਜਰੂਰੀ ਹੈ। ਉਨ੍ਹਾਂ ਰਸਾਇਣਕ ਖੇਤੀ ਦੀ ਥਾਂ ਕੁਦਰਤੀ ਢੰਗ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਬਜ਼ੀਆਂ ਅਤੇ ਔਸ਼ਧੀ ਬੂਟਿਆਂ ਦੀ ਜੈਵਿਕ ਉਤਪਾਦਨ ਦੀ ਮੰਗ ਵੱਧ ਰਹੀ ਹੈ।

ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਵੱਖ-ਵੱਖ ਖੋਜ ਅਤੇ ਪਸਾਰ ਯਤਨਾਂ ਦੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਜੈਵਿਕ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ।

ਮੀਟਿੰਗ ਵਿੱਚ ਪਹੁੰਚੇ ਕਿਸਾਨ ਅਤੇ ਮਾਹਰ।
ਪੀ.ਏ.ਯੂ. ਨੇ ਕੁਦਰਤੀ ਖੇਤੀ ਨਾਲ ਸੰਬੰਧਿਤ ਸਮੁੱਚੀਆਂ ਧਿਰਾਂ ਦੀ ਸਾਂਝੀ ਮੀਟਿੰਗ ਕਰਵਾਈ

ਮਾਹਿਰ ਡਾ. ਰਵਿੰਦਰ ਸਿੰਘ ਚੰਦੀ ਨੇ ਸੰਯੁਕਤ ਕੀਟ ਪ੍ਰਬੰਧਨ ਤਹਿਤ ਫਿਰੋਮੋਨ ਟਰੈਪ ਦੀ ਵਰਤੋਂ ਨਾਲ ਕੀੜਿਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਸੁਮਨ ਕੁਮਾਰੀ ਨੇ ਜੀਵਾਣੂ ਖਾਦਾਂ ਅਤੇ ਬਾਇਓ ਐਨਜ਼ਾਇਮਾ ਰਾਹੀਂ ਪੋਸ਼ਣ ਦੇ ਤਰੀਕਿਆਂ ਬਾਰੇ ਦੱਸਿਆ। ਡਾ. ਵਰਿੰਦਰ ਸਰਦਾਨਾ ਨੇ ਸਾਉਣੀ ਰੁੱਤ ਲਈ ਬੀਜ ਤੇਲ ਬੀਜ ਫਸਲਾਂ ਦੀ ਜੈਵਿਕ ਕਾਸ਼ਤ ਬਾਰੇ ਵਿਚਾਰ ਸਾਂਝੇ ਕੀਤੇ।

ਕੁਆਰਡੀਨੇਟਰ ਡਾ. ਅਮਨਦੀਪ ਸਿੰਘ ਸਿੱਧੂ ਨੇ ਭਾਗ ਲੈਣ ਵਾਲਿਆਂ ਦੀ ਜਾਣ-ਪਛਾਣ ਕਰਵਾਉਂਦਿਆਂ ਵੱਖ-ਵੱਖ ਫਸਲੀ ਚੱਕਰਾਂ ਵਿੱਚ ਜੈਵਿਕ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਇਹ ਸਮਾਰੋਹ ਡਾ. ਤੇਜਿੰਦਰ ਸਿੰਘ ਰਿਆੜ (ਅਪਰ ਨਿਰਦੇਸ਼ਕ ਸੰਚਾਰ) ਦੀ ਨਿਗਰਾਨੀ ਹੇਠ ਚਲ ਰਹੇ ਜੈਵਿਕ ਖੇਤੀ ਕਲੱਬ ਦੇ ਸਹਿਯੋਗ ਨਾਲ ਹੋਇਆ।

ਅੰਤ ਵਿੱਚ ਕਲੱਬ ਦੇ ਪ੍ਰਧਾਨ ਸ਼੍ਰੀ ਅੰਮ੍ਰਿਤ ਸਿੰਘ ਚਾਹਲ ਨੇ ਸਾਰੇ ਮਹਿਲਾਂ ਦਾ ਸਵਾਗਤ ਕੀਤਾ ਤੇ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਧੰਨਵਾਦ ਪ੍ਰਗਟਾਇਆ।

Leave a Reply

Your email address will not be published. Required fields are marked *