heatstroke, dehydration, summer health tips, body temperature, heatwave Punjab, sunstroke death, heat precautions, ayurveda, health awareness, Nirrog Kaya, heatwave effects, Indian summer tipsਲੂ ਲੱਗਣ ਨਾਲ ਕਿਵੇਂ ਹੋ ਸਕਦੀ ਹੈ ਮੌਤ? ਜਾਣੋ ਕਾਰਨ ਅਤੇ ਬਚਾਅ ਦੇ ਉਪਾਅ

Heatwave Effects: ਲੂ ਲੱਗਣ ਨਾਲ ਤਾਪਮਾਨ 42°C ਪਹੁੰਚਣ ‘ਤੇ ਸਰੀਰ ਦੇ ਅੰਗ ਫੇਲ ਹੋ ਜਾਂਦੇ ਹਨ, ਪਾਣੀ ਦੀ ਘਾਟ ਬਣ ਸਕਦੀ ਹੈ ਮੌਤ ਦਾ ਕਾਰਨ

ਚੰਡੀਗੜ੍ਹ : ਅਸੀਂ ਸਾਰੇ ਹੀ ਕਈ ਵਾਰੀ ਤਿੱਖੀ ਧੁੱਪ ਵਿੱਚ ਨਿਕਲਦੇ ਹਾਂ, ਪਰ ਕੁਝ ਲੋਕਾਂ ਦੀ ਧੁੱਪ ‘ਚ ਜਾਣ ਤੋਂ ਬਾਅਦ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ? ਆਓ ਜਾਣੀਏ ਲੂ ਲੱਗਣ ਦੇ ਪਿੱਛੇ ਦੇ ਵਿਗਿਆਨਕ ਕਾਰਨ:

👉 ਸਾਡਾ ਸਰੀਰਕ ਤਾਪਮਾਨ ਹਮੇਸ਼ਾ 37°C ਹੋਣਾ ਚਾਹੀਦਾ ਹੈ। ਇਸ ਤਾਪਮਾਨ ‘ਤੇ ਹੀ ਸਰੀਰ ਦੇ ਸਾਰੇ ਅੰਗ ਢੰਗ ਨਾਲ ਕੰਮ ਕਰਦੇ ਹਨ।

👉 ਸਰੀਰ ਪਸੀਨੇ ਰਾਹੀਂ ਪਾਣੀ ਕੱਢ ਕੇ 37°C ਤਾਪਮਾਨ ਬਣਾਈ ਰੱਖਦਾ ਹੈ। ਇਸ ਕਰਕੇ ਲਗਾਤਾਰ ਪਸੀਨਾ ਆਉਂਦੇ ਸਮੇਂ ਪਾਣੀ ਪੀਣਾ ਬਹੁਤ ਜ਼ਰੂਰੀ ਹੈ।

👉 ਜਦੋਂ ਸਰੀਰ ‘ਚ ਪਾਣੀ ਘੱਟ ਹੋ ਜਾਂਦਾ ਹੈ, ਤਾਂ ਪਸੀਨਾ ਆਉਣਾ ਵੀ ਰੁਕ ਜਾਂਦਾ ਹੈ।

👉 ਜਦੋਂ ਬਾਹਰ ਦਾ ਤਾਪਮਾਨ 45° ਡਿਗਰੀ ਨੂੰ ਪਾਰ ਕਰ ਜਾਂਦਾ ਹੈ ਅਤੇ ਸਰੀਰ ਦਾ ਕੂਲਿੰਗ ਸਿਸਟਮ ਬੰਦ ਹੋ ਜਾਂਦਾ ਹੈ, ਤਾਂ ਸਰੀਰ ਦਾ ਤਾਪਮਾਨ 37° ਡਿਗਰੀ ਤੋਂ ਉੱਪਰ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।

👉 ਜਦੋਂ ਇਹ ਤਾਪਮਾਨ 42°C ਤੱਕ ਪਹੁੰਚ ਜਾਂਦਾ ਹੈ, ਤਾਂ ਲਹੂ ਗਰਮ ਹੋ ਜਾਂਦਾ ਹੈ ਅਤੇ ਲਹੂ ਵਿੱਚ ਮੌਜੂਦ ਪ੍ਰੋਟੀਨ “ਪਕਣ” ਲੱਗ ਪੈਂਦੇ ਹਨ।

👉 ਨਸਾਂ ਅਕੜਣ ਲੱਗਦੀਆਂ ਹਨ ਅਤੇ ਇਸ ਦੌਰਾਨ ਸਾਹ ਲੈਣ ਲਈ ਜ਼ਰੂਰੀ ਨਸਾਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।

👉 ਪਾਣੀ ਘੱਟ ਹੋਣ ਨਾਲ ਲਹੂ ਗਾੜ੍ਹਾ ਹੋ ਜਾਂਦਾ ਹੈ, ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ, ਜ਼ਰੂਰੀ ਅੰਗਾਂ (ਖਾਸ ਕਰਕੇ ਦਿਮਾਗ) ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ।

👉 ਵਿਅਕਤੀ ਕੋਮਾ ਵਿੱਚ ਚਲਾ ਜਾਂਦਾ ਹੈ ਅਤੇ ਥੋੜ੍ਹੀ ਦੇਰ ਵਿੱਚ ਹੀ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਸ ਨਾਲ ਮੌਤ ਹੋ ਜਾਂਦੀ ਹੈ।

ਤਾਪਮਾਨ ਤੋਂ ਬਚਾਅ ਲਈ ਉਪਾਅ:

ਲਗਾਤਾਰ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ।

12 ਤੋਂ 3 ਵਜੇ ਤੱਕ ਘਰ ਜਾਂ ਦਫ਼ਤਰ ਵਿੱਚ ਰਹੋ।

ਘਰ ਵਿੱਚ ਖੁੱਲੇ ਬਰਤਨ ਵਿੱਚ ਪਾਣੀ ਰੱਖੋ ਤਾਂ ਜੋ ਨਮੀ ਬਣੀ ਰਹੇ।

ਨਕ, ਅੱਖਾਂ ਅਤੇ ਹੋਠਾਂ ਵਿੱਚ ਨਮੀ ਰੱਖੋ।

ਹਰ ਰੋਜ਼ ਘੱਟੋ-ਘੱਟ 3 ਲੀਟਰ ਪਾਣੀ ਪੀਓ (ਜਿਨ੍ਹਾਂ ਨੂੰ ਕਿਡਨੀ ਦੀ ਬਿਮਾਰੀ ਹੈ ਉਹ 6-8 ਲੀਟਰ)।

ਠੰਢੇ ਪਾਣੀ ਨਾਲ ਨ੍ਹਾਓ।

ਮਾਸ ਦੇ ਉਪਭੋਗ ਤੋਂ ਬਚੋ।

ਫਲ ਅਤੇ ਸਬਜ਼ੀਆਂ ਜ਼ਿਆਦਾ ਖਾਓ।

ਬਲੱਡ ਪ੍ਰੈਸ਼ਰ ਤੇ ਨਜ਼ਰ ਰੱਖੋ।

ਕਮਰੇ ਵਿੱਚ ਮੋਮਬੱਤੀ ਰੱਖ ਕੇ ਤਾਪਮਾਨ ਦੇ ਅਸਰ ਨੂੰ ਸਮਝੋ—ਜੇ ਪਿਘਲ ਜਾਵੇ ਤਾਂ ਗੰਭੀਰ ਸਥਿਤੀ ਹੈ।

ਹੀਟਵੇਵ ਕੋਈ ਮਜ਼ਾਕ ਨਹੀਂ ਹੈ, ਆਪਣੇ ਅਤੇ ਆਪਣੇ ਪਿਆਰਿਆਂ ਦੀ ਸੁਰੱਖਿਆ ਲਈ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ।

✍🏼 ਨਿਰੋਗ ਕਾਇਆ ਆਯੁਰਵੈਦਿਕ ਕੇਂਦਰ ਵੱਲੋਂ ਜਨਹਿਤ ਵਿੱਚ ਜਾਰੀ

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *