PAU Seed Sale, Punjab Agriculture, Paddy Seed Varieties, PR126, PR131, PR132, Basmati Seeds, PB1509, PB1718, Punjab Farmers, Agricultural News India, Paddy Cultivation, Kharif Season Seeds, Krishi Vigyan Kendra, PAU Ludhiana, High Yield Paddy, Short Duration Paddy,ਪੰਜਾਬ ਵਿੱਚ ਝੋਨੇ ਦੇ ਬੀਜਾਂ ਦੀ ਮੰਗ ’ਚ ਵਾਧਾ, ਪੀ.ਏ.ਯੂ. ਨੇ 12,000 ਕੁਇੰਟਲ ਤੋਂ ਵੱਧ ਬੀਜ ਵੇਚ ਕੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਨੇ 28 ਅਪ੍ਰੈਲ 2025 ਤੱਕ ਝੋਨੇ ਦੇ ਵੱਖ-ਵੱਖ ਕਿਸਮਾਂ ਦੇ 12,000 ਕੁਇੰਟਲ ਤੋਂ ਵੱਧ ਬੀਜ ਵਿਕੇ, ਜੋ ਪਿਛਲੇ ਸਾਲ ਦੇ 7,500 ਕੁਇੰਟਲ ਮੁਕਾਬਲੇ ਕਾਫੀ ਵਾਧਾ ਦਰਸਾਉਂਦਾ ਹੈ। ਇਹ ਜਾਣਕਾਰੀ ਵਧੀਕ ਡਾਇਰੈਕਟਰ ਖੋਜ (ਐਗਰੀਕਲਚਰ) ਗੁਰਜੀਤ ਸਿੰਘ ਮਾਂਗਟ ਵਲੋਂ ਦਿੱਤੀ ਗਈ।

ਕਿਸਾਨਾਂ ਵਿੱਚ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ. 126 ਅਤੇ ਪੀ.ਆਰ. 131 ਦੀ ਵੱਡੀ ਮੰਗ ਰਹੀ। ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਪੀ.ਆਰ. 126 ਸਭ ਤੋਂ ਵੱਧ ਵਿਕੀ, ਜਦ ਕਿ ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ ਆਦਿ ’ਚ ਪੀ.ਆਰ. 131 ਵਧੇਰੇ ਚੋਣੀ ਗਈ।

ਚਾਲੂ ਸੀਜ਼ਨ ਦੌਰਾਨ ਪੀ.ਏ.ਯੂ. ਨੇ ਨਵੀਂ ਝੋਨੇ ਦੀ ਕਿਸਮ ਪੀ.ਆਰ. 132 ਦੀ ਵੀ ਸਿਫਾਰਸ਼ ਕੀਤੀ ਹੈ ਜੋ ਘੱਟ ਖਾਦ ਦੀ ਲੋੜ ਨਾਲ ਉੱਚ ਪੈਦਾਵਾਰ ਦੇਂਦੀ ਹੈ – 31.5 ਕੁਇੰਟਲ ਪ੍ਰਤੀ ਏਕੜ।

ਪੀ.ਏ.ਯੂ. ਦੇ ਬੀਜ ਕਾਊਂਟਰਾਂ ’ਤੇ ਝੋਨੇ ਦੇ ਬੀਜਾਂ ਦੀ ਰਿਕਾਰਡਤੋੜ ਵਿਕਰੀ

ਬਾਸਮਤੀ ਵਿੱਚ ਪੀ.ਬੀ. 1509 ਦੀ ਮੰਗ ਸਭ ਤੋਂ ਵੱਧ ਰਹੀ, ਜਦ ਕਿ ਪੀ.ਬੀ. 1718 ਹੌਲੀ-ਹੌਲੀ ਪੀ.ਬੀ. 1121 ਦੀ ਥਾਂ ਲੈ ਰਹੀ ਹੈ। ਕਣਕ ਦੀ ਵਾਢੀ ਦਾ ਸੀਜ਼ਨ ਮੁਕੰਮਲ ਹੋਣ ਤੋਂ ਬਾਅਦ ਝੋਨੇ ਦੇ ਬੀਜਾਂ ਦੀ ਮੰਗ ਹੋਰ ਵਧਣ ਦੀ ਉਮੀਦ ਹੈ।

ਕਿਸਾਨਾਂ ਦੀ ਸਹੂਲਤ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ, ਬੀਜ ਫਾਰਮਾਂ, ਅਤੇ ਫਾਰਮ ਸਲਾਹਕਾਰ ਸੇਵਾਕੇਂਦਰਾਂ ’ਤੇ ਬੀਜ ਕਾਊਂਟਰ ਸਥਾਪਤ ਕੀਤੇ ਗਏ ਹਨ ਜੋ ਹਫ਼ਤੇ ਦੇ ਸੱਤੋ ਦਿਨ ਖੁੱਲ੍ਹੇ ਰਹਿੰਦੇ ਹਨ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *