ਪੰਜਾਬ ਵਿੱਚ ਬਰਸੀਮ ਦੀ ਬਿਜਾਈ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਹੈ! ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਲਗਭਗ ਢਾਈ ਲੱਖ ਹੈਕਟੇਅਰ ਰਕਬੇ ’ਤੇ ਬਰਸੀਮ ਦੀ ਕਾਸ਼ਤ ਹੁੰਦੀ ਹੈ, ਪਰ ਇਸ ਦਾ ਬੀਜ ਲੈਣ ਲਈ ਸਾਨੂੰ ਮਿਸਰ (Egypt) ’ਤੇ ਨਿਰਭਰ ਰਹਿਣਾ ਪੈਂਦਾ ਹੈ? ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨ ਆਪਣੀ ਲੋੜ ਲਈ ਵੀ ਬਰਸੀਮ ਦਾ ਬੀਜ ਵੱਡੇ ਪੱਧਰ ’ਤੇ ਪੈਦਾ ਨਹੀਂ ਕਰ ਰਹੇ, ਜਦਕਿ ਬਾਜ਼ਾਰ ਵਿੱਚ ਇਸ ਦੀ ਮੰਗ ਕਾਫ਼ੀ ਜ਼ਿਆਦਾ ਹੈ।
ਸੋਚੋ, ਜੇਕਰ ਬਰਸੀਮ ਤੋਂ ਚਾਰ ਵਾਰ ਹਰਾ ਚਾਰਾ ਲੈਣ ਮਗਰੋਂ ਵੀ ਤੁਸੀਂ ਆਪਣੇ ਇੱਕ ਏਕੜ ਵਿੱਚ ਬੀਜ ਤਿਆਰ ਕਰ ਸਕੋ ਅਤੇ ਸਹੀ ਹਾਲਾਤਾਂ ਵਿੱਚ 80 ਹਜ਼ਾਰ ਰੁਪਏ ਤੱਕ ਦੀ ਆਮਦਨ ਦਾ ਮੌਕਾ ਮਿਲੇ, ਤਾਂ ਇਹ ਕਿਸਾਨਾਂ ਲਈ ਕਿੰਨਾ ਵੱਡਾ ਫ਼ਾਇਦਾ ਹੋ ਸਕਦਾ ਹੈ! ਪਰ ਇਸ ਲਈ ਬਰਸੀਮ ਦੀਆਂ ਕਿਹੜੀਆਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ? ਬਿਜਾਈ ਤੋਂ ਲੈ ਕੇ ਬੀਜ ਉਤਪਾਦਨ ਤੱਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? ਅਤੇ ਕਿਸਾਨ ਆਪਣੇ ਖੇਤ ਵਿੱਚ ਹੀ ਮਿਆਰੀ ਬੀਜ ਕਿਵੇਂ ਤਿਆਰ ਕਰ ਸਕਦੇ ਹਨ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ PAU ਔਰਗੈਨਿਕ ਫਾਰਮਰਜ਼ ਕਲੱਬ ਦੇ ਸੈਮੀਨਾਰ ਦੌਰਾਨ ਬੀਜਾਂ ਦੇ ਪ੍ਰਮੁੱਖ ਵਿਗਿਆਨੀ ਡਾ. ਰਾਹੁਲ ਕਪੂਰ ਨੇ ਦਿੱਤੇ ਹਨ। ਤਾਂ ਕਿਸਾਨ ਵੀਰੋ, ਬਰਸੀਮ ਦੀ ਖੇਤੀ ਤੋਂ ਵਾਧੂ ਆਮਦਨ ਕਮਾਉਣ ਦੇ ਇਸ ਮੌਕੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ। ਆਓ ਵੇਖਦੇ ਹਾਂ ਗ੍ਰੀਨ ਮਾਈਕ ਦੀ ਇਹ ਖ਼ਾਸ ਰਿਪੋਰਟ!
