Punjab Weather Alert: Rain, Thunderstorms, and Temperature Fluctuations Expected from June 17-23 Tags:🌦 ਪੰਜਾਬ 'ਚ 17 ਤੋਂ 22 ਜੂਨ ਤੱਕ ਮੌਸਮ ਦੀ ਜਾਣਕਾਰੀ: ਹਲਕੀ ਤੋਂ ਭਾਰੀ ਬਾਰਿਸ਼, ਗਰਜ-ਤੂਫ਼ਾਨ ਅਤੇ ਤਾਪਮਾਨ 'ਚ ਬਦਲਾਅ ਦੀ ਸੰਭਾਵਨਾ 🌩️🌬️

ਚੰਡੀਗੜ੍ਹ : ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਇੱਕ ਮਹੱਤਵਪੂਰਨ ਅਧਿਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਦੱਖਣ-ਪੱਛਮੀ ਮੌਨਸੂਨ ਇਸ ਸਾਲ 27 ਮਈ ਨੂੰ ਕੇਰਲ ਰਾਜ ਵਿੱਚ ਦਸਤਕ ਦੇ ਸਕਦਾ ਹੈ। ਆਮ ਤੌਰ ‘ਤੇ ਮੌਨਸੂਨ ਪਹਿਲੀ ਜੂਨ ਤੱਕ ਕੇਰਲ ਪਹੁੰਚਦਾ ਹੈ, ਪਰ ਜੇ ਇਹ ਅਨੁਮਾਨ ਸਹੀ ਹੁੰਦਾ ਹੈ, ਤਾਂ ਇਹ 2009 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਮੌਨਸੂਨ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਆਵੇਗਾ।

2009 ਵਿੱਚ ਮੌਨਸੂਨ 23 ਮਈ ਨੂੰ ਆਇਆ ਸੀ। ਮੌਸਮ ਵਿਭਾਗ ਅਨੁਸਾਰ, ਮੌਨਸੂਨ ਦੇ ਆਉਣ ਦਾ ਅਧਿਕਾਰਤ ਐਲਾਨ ਉਦੋਂ ਕੀਤਾ ਜਾਂਦਾ ਹੈ ਜਦੋਂ ਇਹ ਕੇਰਲ ਵਿੱਚ ਪਹੁੰਚਦਾ ਹੈ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਉੱਤਰ ਵੱਲ ਵਧਦਾ ਹੋਇਆ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲੈਂਦਾ ਹੈ। ਮੌਨਸੂਨ 17 ਸਤੰਬਰ ਦੇ ਆਸਪਾਸ ਉੱਤਰ-ਪੱਛਮੀ ਭਾਰਤ ਤੋਂ ਹਟਣਾ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਿੱਛੇ ਹਟ ਜਾਂਦਾ ਹੈ।

ਪਿਛਲੇ ਸਾਲਾਂ ਵਿੱਚ ਮੌਨਸੂਨ ਦੇ ਕੇਰਲ ਪਹੁੰਚਣ ਦੀਆਂ ਤਾਰੀਖਾਂ:
2023 – 30 ਮਈ

2022 – 8 ਜੂਨ

2021 – 3 ਜੂਨ

2020 – 1 ਜੂਨ

2019 – 8 ਜੂਨ

2018 – 29 ਮਈ

ਆਈਐੱਮਡੀ ਦੇ ਅਧਿਕਾਰੀ ਨੇ ਸਾਫ਼ ਕੀਤਾ ਹੈ ਕਿ ਮੌਨਸੂਨ ਦੀ ਆਮਦ ਦੀ ਤਾਰੀਖ ਅਤੇ ਦੇਸ਼ ਭਰ ਵਿੱਚ ਪੈਣ ਵਾਲੇ ਕੁੱਲ ਮੀਂਹ ਵਿਚਾਲੇ ਕੋਈ ਸਿੱਧਾ ਸਬੰਧ ਨਹੀਂ ਹੁੰਦਾ। ਉਨ੍ਹਾਂ ਕਿਹਾ, “ਕੇਰਲ ਵਿੱਚ ਮੌਨਸੂਨ ਜਲਦੀ ਜਾਂ ਦੇਰ ਨਾਲ ਪਹੁੰਚਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਪਹੁੰਚੇਗਾ।”

ਕੀ ਹੈ ਦੱਖਣ-ਪੱਛਮੀ ਮੌਨਸੂਨ ਦਾ ਮਹੱਤਵ?
ਦੱਖਣ-ਪੱਛਮੀ ਮੌਨਸੂਨ ਭਾਰਤ ਵਿੱਚ ਖੇਤੀਬਾੜੀ ਅਤੇ ਪਾਣੀ ਦੇ ਸਰੋਤਾਂ ਲਈ ਜੀਵਨ ਰੇਖਾ ਹੈ। ਇਹ ਮੌਸਮੀ ਚੱਕਰ ਭਾਰਤੀ ਆਰਥਿਕਤਾ ‘ਤੇ ਡੂੰਘਾ ਅਸਰ ਪਾਂਦਾ ਹੈ, ਖ਼ਾਸ ਕਰਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਅਤੇ ਦੱਖਣੀ ਰਾਜਾਂ ਵਿੱਚ।

ਸਾਡੀ ਟੀਮ ਤੁਹਾਨੂੰ ਮੌਸਮ ਨਾਲ ਜੁੜੇ ਤਾਜ਼ਾ ਅੱਪਡੇਟਸ ਦਿੰਦੀ ਰਹੇਗੀ। ਮੌਨਸੂਨ 2024 ਦੇ ਸੰਬੰਧ ਵਿੱਚ ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਨਿਯਮਿਤ ਵਾਚ ਰੱਖੋ।

📍 ਸੋਸ: ਭਾਰਤ ਮੌਸਮ ਵਿਭਾਗ (IMD)

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *